ਮਲੇਸ਼ੀਆ ਵਿੱਚ ਦੋ ਫ਼ੌਜੀ ਹੈਲੀਕਾਪਟਰ ਆਪਸ ਵਿੱਚ ਟਕਰਾਏ..10 ਲੋਕਾਂ ਦੀ ਮੌਤ।

ਮਲੇਸ਼ੀਆ-23 ਅਪ੍ਰੈਲ 2024

ਮਲੇਸ਼ੀਆ ਵਿੱਚ ਦੋ ਨੇਵੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਮਲੇਸ਼ੀਆ ਦੀ ਰਾਇਲ ਮਲੇਸ਼ੀਅਨ ਨੇਵੀ ਦੇ ਸਾਲਾਨਾ ਪ੍ਰੋਗਰਾਮ ਦੀ ਰਿਹਰਸਲ ਦੌਰਾਨ ਦੋਵੇਂ ਮਿਲਟਰੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ।

ਪਿਛਲੇ ਸਾਲ ਮਲੇਸ਼ੀਆ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਪਰ ਇਸ ਘਟਨਾ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ ਲੋਕ ਵਾਲ-ਵਾਲ ਬਚ ਗਏ ਸਨ।

.