ਹਾਂਗਕਾਂਗ ਅਤੇ ਸਿੰਗਾਪੁਰ ਵਿਚ MDH ਅਤੇ ਐਵਰੈਸਟ ਦੇ ਮਸਾਲਿਆਂ ਦੀ ਵਿਕਰੀ ਦੀ ਰੋਕ।

20 ਅਪ੍ਰੈਲ 2024

ਹਾਂਗਕਾਂਗ ਅਤੇ ਸਿੰਗਾਪੁਰ ਦੇ ਫੂਡ ਰੈਗੂਲੇਟਰਾਂ ਨੇ ਲੋਕਾਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਦੋ ਵੱਡੇ ਮਸਾਲੇ ਬ੍ਰਾਂਡਾਂ ਦੇ ਚਾਰ ਉਤਪਾਦਾਂ ਦੀ ਵਰਤੋਂ ਨਾ ਕਰਨ। ਇਨ੍ਹਾਂ ’ਚੋਂ ਤਿੰਨ MDH ਦੇ ਅਤੇ ਇਕ ਐਵਰੈਸਟ ਦਾ ਹੈ ਜਿਨ੍ਹਾਂ ’ਚ ਈਥੀਲੀਨ ਆਕਸਾਈਡ ਦੀ ਮਾਤਰਾ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਮਿਲੀ ਹੈ।

ਹਾਂਗਕਾਂਗ ਦੀ ਫੂਡ ਰੈਗੂਲੇਟਰੀ ਅਥਾਰਟੀ ਸੈਂਟਰ ਫਾਰ ਫੂਡ ਸੇਫਟੀ  ਨੇ  ਵੈੱਬਸਾਈਟ ’ਤੇ ਪੋਸਟ ਕੀਤੇ ਇਕ ਬਿਆਨ ’ਚ ਕਿਹਾ ਕਿ MDH ਦੇ ਤਿੰਨ ਮਸਾਲੇ ਉਤਪਾਦਾਂ ਮਦਰਾਸ ਕਰੀ ਪਾਊਡਰ , ਸਾਂਭਰ ਮਸਾਲਾ  ਅਤੇ ਕਰੀ ਪਾਊਡਰ  ਦੇ ਨਾਲ-ਨਾਲ ਐਵਰੈਸਟ ਦੀ ਮੱਛੀ ਕਰੀ ਮਸਾਲਾ ’ਚ ਈਥੀਲੀਨ ਆਕਸਾਈਡ ਨਾਂ ਦਾ ਇਕ ਕੀਟਨਾਸ਼ਕ ਹੁੰਦਾ ਹੈ।

MDH ਅਤੇ ਐਵਰੈਸਟ ਫੂਡਜ਼ ਦੋਹਾਂ ਨੇ ਅਜੇ ਤਕ ਭੋਜਨ ਰੈਗੂਲੇਟਰਾਂ ਦੇ ਦਾਅਵਿਆਂ ’ਤੇ ਕੋਈ ਟਿਪਣੀ ਨਹੀਂ ਕੀਤੀ ਸੀ। ਅਪਣੇ ਰੁਟੀਨ ਫੂਡ ਨਿਗਰਾਨੀ ਪ੍ਰੋਗਰਾਮ ਦੇ ਤਹਿਤ, ਸੀ.ਐਫ.ਐਸ. ਨੇ ਹਾਂਗਕਾਂਗ ਦੇ ਤਿੰਨ ਪ੍ਰਚੂਨ ਦੁਕਾਨਾਂ ਤੋਂ ਉਤਪਾਦ ਲਏ। ਸੀ.ਐਫ.ਐਸ. ਦੇ ਬੁਲਾਰੇ ਨੇ ਕਿਹਾ, ਟੈਸਟ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਨਮੂਨਿਆਂ ’ਚ ਕੀਟਨਾਸ਼ਕ, ਈਥੀਲੀਨ ਆਕਸਾਈਡ ਸੀ। ਰੈਗੂਲੇਟਰ ਨੇ ਵਿਕਰੀਕਰਤਾਵਾਂ ਨੂੰ ‘ਵਿਕਰੀ ਰੋਕਣ ਅਤੇ ਪ੍ਰਭਾਵਤ ਉਤਪਾਦਾਂ ਨੂੰ ਸ਼ੈਲਫ਼ਾਂ ਤੋਂ ਹਟਾਉਣ’ ਦੇ ਹੁਕਮ ਦਿਤੇ। ਇਸ ਵਿਚ ਕਿਹਾ ਗਿਆ ਹੈ ਕਿ ਉਤਪਾਦਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿਤਾ ਗਿਆ ਹੈ।

ਸੀ.ਐਫ਼.ਐਸ. ਦੇ ਬੁਲਾਰੇ ਨੇ ਕਿਹਾ, ‘‘ਭੋਜਨ ਪਦਾਰਥਾਂ ’ਚ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੇ ਅਨੁਸਾਰ, ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਵਾਲੇ ਮਨੁੱਖੀ ਖਪਤ ਲਈ ਭੋਜਨ ਸਿਰਫ ਤਾਂ ਹੀ ਵੇਚਿਆ ਜਾ ਸਕਦਾ ਹੈ ਜੇ ਭੋਜਨ ਦੀ ਖਪਤ ਖਤਰਨਾਕ ਜਾਂ ਸਿਹਤ ਲਈ ਨੁਕਸਾਨਦੇਹ ਨਾ ਹੋਵੇ। ਦੋਸ਼ੀ ਠਹਿਰਾਏ ਜਾਣ ’ਤੇ ਵੱਧ ਤੋਂ ਵੱਧ 50,000 ਡਾਲਰ ਦਾ ਜੁਰਮਾਨਾ ਅਤੇ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ।’’ ਸੀ.ਐਫ਼.ਐਸ. ਨੇ ਨੋਟ ਕੀਤਾ ਕਿ ‘ਜਾਂਚ ਜਾਰੀ ਹੈ’ ਅਤੇ ਇਸ ਮਾਮਲੇ ’ਚ ‘ਉਚਿਤ ਕਾਰਵਾਈ’ ਸ਼ੁਰੂ ਕੀਤੀ ਜਾ ਸਕਦੀ ਹੈ।

ਐਸ.ਐਫ.ਏ. ਨੇ ਕਿਹਾ ਕਿ ਹਾਲਾਂਕਿ ‘ਈਥੀਲੀਨ ਆਕਸਾਈਡ ਦੇ ਘੱਟ ਪੱਧਰ ਵਾਲੇ ਭੋਜਨ ਖਾਣ ਦਾ ਕੋਈ ਤੁਰਤ ਜੋਖਮ ਨਹੀਂ ਹੈ, ਲੰਮੇ ਸਮੇਂ ਤਕ ਸੰਪਰਕ ’ਚ ਰਹਿਣ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।’, ਐਸ.ਐਫ.ਏ. ਨੇ ਕਿਹਾ ਕਿ ‘ਪਦਾਰਥ ਦੇ ਸੰਪਰਕ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ। ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਦੇ ਅਨੁਸਾਰ, ‘‘ਈਥੀਲੀਨ ਆਕਸਾਈਡ ਇਕ ਮਨੁੱਖੀ ਕਾਰਸੀਨੋਜਨ ਹੈ। ਇਹ ਕੈਂਸਰ ਦਾ ਕਾਰਨ ਬਣਦਾ ਹੈ।’’