ਕਿਸਾਨਾਂ ਨੇ ਸ਼ੰਭੂ ਬਾਰਡਰ ਵਿਚ ਰੇਲਵੇ ਟਰੈਕ ਤੇ ਕੀਤਾ ਜਾਮ।
ਕਿਸਾਨ ਅਦੋਲਨ,17 ਅਪ੍ਰੈਲ 2024
ਪੰਜਾਬ ਹਰਿਆਣਾ ਦੇਸ਼ ਸ਼ੰਭੂ ਬਾਰਡਰ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਜਾਮ ਕਰ ਦਿੱਤੇ ।ਬਾਰਡਰ ਤੇ ਨੈਸ਼ਨਲ ਹਾਈਵੇ ਬੰਦ ਕਰਕੇ ਕਿਸਾਨ ਸ਼ੰਭੂ ਬਾਰਡਰ ਦੇ ਨੇੜੇ ਹੀ ਰੇਲਵੇ ਟਰੈਕ ਤੇ ਹੀ ਬੈਠ ਗਏ।ਜਿਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੁਲਿਸ ਦੀ ਕਿਸਾਨਾਂ ਨਾਲ ਧੱਕਾ ਮੁੱਕੀ ਹੋ ਗਈ।
ਕਿਸਾਨ ਸਰਕਾਰ ਨਵਦੀਪ ਸਿੰਘ ਜਲਬੇੜਾ ਸਮੇਤ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ।ਇਸ ਸਬੰਧ ਵਿੱਚ ਪਹਿਲੇ ਵੀ ਹਰਿਆਣਾ ਅਤੇ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ।ਜਿਸ ਵਿੱਚ ਸਰਕਾਰ ਨੇ ਭਰੋਸਾ ਦਵਾਇਆ ਸੀ ਕਿ ਜਲਦ ਹੀ ਕਿਸਾਨਾਂ ਦੀ ਰਿਹਾਈ ਹੋ ਜਾਵੇਗੀ ।ਕਿਸਾਨਾਂ ਨੇ ਸਰਕਾਰ ਨੂੰ 16 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ, ਸਰਕਾਰ ਨੇ ਰਿਹਾਈ ਨਹੀਂ ਦਿੱਤੀ ਜਿਸ ਕਾਰਨ ਕਿਸਾਨ ਟਰੈਕ ਤੇ ਉਤਰ ਆਏ। ਕਿਸਾਨ ਆਗੂਆਂ ਨੇ ਕਿਹਾ ਅਸੀਂ ਰੇਲ ਨਹੀਂ ਰੋਕਣਾ ਚਾਹੁੰਦੇ ਸੀ ਪਰ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਹੈ ।