ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲ੍ਹਣਗੇ-ਬਿੰਦਰਾ

 16 ਅਪ੍ਰੈਲ 2024

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲਣਗੇ ਤੇ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਇਸ ਸਮੇਂ ਲਗਭਗ 12 ਤੋਂ 15 ਫੁੱਟ ਤੱਕ ਬਰਫ ਨਾਲ ਢੱਕਿਆ ਹੋਇਆ ਹੈ। ਅਟਲਕੁਟੀ ਜੋ ਕਿ ਹੇਮਕੁੰਟ ਸਾਹਿਬ ਤੋਂ ਲਗਭਗ 2 ਕਿਲੋਮੀਟਰ ਵਿਖੇ ਪਹਿਲਾਂ ਹੈ ਇੱਥੋਂ ਬਰਫ ਦੀ ਕਟਾਈ ਕਰਕੇ ਰਸਤਾ ਬਣਾਇਆ ਜਾਣਾ ਹੈ ਤੇ ਬਰਫ਼ ਹਟਾਊਣ ਦੀ ਸੇਵਾ ਰਵਾਇਤੀ ਤੌਰ ‘ਤੇ ਭਾਰਤੀ ਸੈਨਾ ਦੁਆਰਾ ਕੀਤੀ ਜਾਂਦੀ ਹੈ । ਇਸ ਸਾਲ ਫੌਜ ਦੇ ਜਵਾਨਾਂ ਨੇ 15 ਅਪ੍ਰੈਲ ਤੋਂ ਘੱਗਰੀਆ ਲਈ ਰਵਾਨਾਂ ਹੋਣਾ ਸੀ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਕੰਪਲੈਕਸ ਵਿਚ ਆਪਣਾ ਟਿਕਾਣਾ ਬਣਾ ਕੇ ਹਰ ਰੋਜ਼ ਬਰਫ ਕੱਟਣ ਦਾ ਕੰਮ ਸ਼ੁਰੂ ਕਰਨਾ ਸੀ ਪਰ 19 ਅਪ੍ਰੈਲ ਨੂੰ ਵੋਟਾਂ ਪੈਣ ਕਾਰਨ ਗੁਰਦੁਆਰਾ ਟਰੱਸਟ ਦੇ ਕਹਿਣ ‘ਤੇ ਇਹ ਕੰਮ ਹੁਣ 20 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਾਲ ਉਤਰਾਖੰਡ ਸਰਕਾਰ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨੇ 25 ਮਈ ਨੂੰ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਦਰਵਾਜ਼ੇ ਖੋਲ੍ਹਣ ਦੀ ਤਾਰੀਖ ਐਲਾਨੀ ਹੈ।