ਕਸ਼ਮੀਰ ਦੇ ਬਡਗਾਮ’ਚ ਵੱਡਾ ਹਾਦਸਾ, BSF ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਖਾਈ’ਚ ਡਿੱਗੀ,ਕਈ ਜ਼ਖਮੀ, 4 ਜਵਾਨ ਦੀ ਮੌਤ

ਜੰਮੂ ਕਸ਼ਮੀਰ,21 ਸਤੰਬਰ 2024

ਜੰਮੂ-ਕਸ਼ਮੀਰ ‘ਚ ਚੋਣ ਡਿਊਟੀ ‘ਤੇ ਲੱਗੇ ਬੀਐੱਸਐੱਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਸ਼ੁੱਕਰਵਾਰ ਨੂੰ ਬਡਗਾਮ ਜ਼ਿਲ੍ਹੇ ‘ਚ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 4 ਜਵਾਨਾਂ ਦੀ ਮੌਤ ਹੋ ਗਈ, ਜਦਕਿ 36 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਦਯਾਨੰਦ, ਰਾਮ ਅਜਾਦਿਆ ਸਿੰਘ ਅਤੇ ਸੁਖਬਾਸੀ ਲਾਲ ਵਜੋਂ ਹੋਈ ਹੈ। ਗੰਭੀਰ ਜ਼ਖਮੀਆਂ ਨੂੰ SKIMS ਸੌਰਾ, ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ। ਬਾਕੀਆਂ ਦਾ ਜ਼ਿਲ੍ਹਾ ਹਸਪਤਾਲ ਬਡਗਾਮ ਅਤੇ ਖਾਨ ਸਾਹਿਬ ਵਿੱਚ ਇਲਾਜ ਚੱਲ ਰਿਹਾ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਕੰਟਰੋਲ ਗੁਆ ਬੈਠੀ ਅਤੇ ਬਰੇਲ ਵਤਰਾਹੇਲ ਪਿੰਡ ਨੇੜੇ ਖੱਡ ਵਿਚ ਜਾ ਡਿੱਗੀ। ਇਸ ਵਿੱਚ ਬੈਠੇ ਜਵਾਨਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤਾ ਗਿਆ ਸੀ। ਜ਼ਖਮੀ ਫੌਜੀਆਂ ਦੀ ਪਛਾਣ ਨਹੀਂ ਹੋ ਸਕੀ ਹੈ।