ਪੰਜਾਬ ਰੋਡਵੇਜ਼ ਦਾ ਬੱਸ ਡਰਾਈਵਰ ਅਤੇ ਕੰਡਕਟਰ ਨਸ਼ੀਲੀ ਪਦਾਰਥਾਂ ਦੀ ਤਸਕਰੀ ਦੇ ਆਰੋਪ ਵਿੱਚ ਗਿ੍ਫਤਾਰ।
ਪੰਜਾਬ ਨਿਊਜ਼,14 ਅਪ੍ਰੈਲ 2024
ਸਰਹੱਦੀ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪੁਲੀਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।ਪੰਜਾਬ ਰੋਡਵੇਜ਼ ਪੱਟੀ ਡਿਪੂ ਦੇ ਡਰਾਈਵਰ ਅਤੇ ਕੰਡਕਟਰ ਕੋਲੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਪੱਟੀ ਦੀ ਪੁਲੀਸ ਨੇ ਕੇਸ ਦਰਜ ਕਰਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੋਡਵੇਜ਼ ਡਿਪੂ ਪੱਟੀ ਦੀ ਬੱਸ ਵਿੱਚ ਤਾਇਨਾਤ ਡਰਾਈਵਰ ਹਰਜਿੰਦਰ ਸਿੰਘ ਅਤੇ ਕੰਡਕਟਰ ਬਲਦੇਵ ਸਿੰਘ ਪਾਬੰਦੀਸ਼ੁਦਾ ਨਸ਼ਿਆਂ ਦੀਆਂ ਖੇਪਾਂ ਦਿੱਲੀ ਤੋਂ ਲਿਆ ਕੇ ਆਪਣੇ ਪੱਟੀ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੇਚ ਰਹੇ ਸਨ। ਇਸ ਦੀ ਸੂਚਨਾ ਪੰਜਾਬ ਰੋਡਵੇਜ਼ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਦੀ ਅਗਵਾਈ ਮਨਪ੍ਰੀਤ ਸਿੰਘ ਇੰਸਪੈਕਟਰ ਪੰਜਾਬ ਰੋਡਵੇਜ਼ ਪੱਟੀ ਪੁੱਤਰ ਸੁੱਚਾ ਸਿੰਘ ਨੇ ਕੀਤੀ। ਜਦੋਂ ਉਕਤ ਡਰਾਈਵਰ ਅਤੇ ਕੰਡਕਟਰ ਬੱਸ (ਪੀ.ਬੀ.-02, ਈ.ਜੀ.-4529) ਰਾਹੀਂ ਦਿੱਲੀ ਤੋਂ ਪੱਟੀ ਨੂੰ ਵਾਪਸ ਆ ਰਹੇ ਸਨ। ਫਿਰ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਟੀਮ ਨੇ ਰਾਤ ਕਰੀਬ 9.15 ਵਜੇ ਅੱਡਾ ਕੈਰੋਂ ਵਿਖੇ ਬੱਸ ਨੂੰ ਰੋਕਿਆ। ਟੀਮ ਨੇ ਬੱਸ ਵਿੱਚੋਂ 280,20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਰੋਡਵੇਜ਼ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਜਾਂਚ ਕਰਨ ਤੋਂ ਬਾਅਦ ਇਹ ਸਾਰਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ।