ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਆਈਫੋਨ ਦੇ ਪਾਸਵਰਡ ਲਈ ਈਡੀ ਨੇ ਕੰਪਨੀ ਨਾਲ ਕੀਤਾ ਸੰਪਰਕ।

ਨਵੀਂ ਦਿੱਲੀ,31 ਮਾਰਚ 2024

ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਈਫੋਨ ਦੇ ਵੇਰਵੇ ਜਾਣਨ ਲਈ ਐਪਲ ਕੰਪਨੀ ਤੋਂ ਮਦਦ ਮੰਗੀ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਆਪਣਾ ਆਈਫੋਨ ਬੰਦ ਕਰ ਦਿੱਤਾ ਸੀ ਅਤੇ ਆਪਣੇ ਪਾਸਵਰਡ ਦਾ ਖੁਲਾਸਾ ਨਹੀਂ ਕੀਤਾ ਸੀ। ਮੁੱਖ ਮੰਤਰੀ ਇਸ ਸਮੇਂ ਈਡੀ ਦੀ ਹਿਰਾਸਤ ਵਿੱਚ ਹਨ ਅਤੇ ਜੇਲ੍ਹ ਵਿੱਚੋਂ ਹੀ ਸਰਕਾਰ ਚਲਾ ਰਹੇ ਹਨ।

ਕੇਜਰੀਵਾਲ ਦਾ ਆਰੋਪ ਹੈ ਕਿ ਈ ਡੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਅਤੇ ਉਹ ਮੁਬਾਇਲ ਵਿੱਚ ਦਰਜ਼ ਚੋਣਾਂ ਬਾਰੇ ਜਾਣਕਾਰੀ ਬੀ ਜੇ ਪੀ ਤੱਕ ਪਹੁੰਚਾਣਾ ਚਾਹੁੰਦੀ ਹੈ।