ਕਾਰ ਸੇਵਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਤਰਨਤਾਰਨ ਦੇ ਸਰਬਜੀਤ ਸਿੰਘ ਮੀਆਂਵਿੰਡ ਨੇ ਲਈ।

31 ਮਾਰਚ 2024

ਤਰਨਤਾਰਨ ਦੇ ਪਿੰਡ ਮੀਆਂਵਿੰਡ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ ਉਤਰਾਖੰਡ ਦੇ ਨਾਨਕਮੱਤਾ ਗੁਰਦੁਆਰੇ ਦੇ ਡੇਰਾ ਮੁਖੀ ਤਰਸੇਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉੱਤਰਾਖੰਡ ਦੀ ਐਸਆਈਟੀ ਅਤੇ ਪੁਲਿਸ ਪਹਿਲਾਂ ਹੀ ਉਸ ਦੀ ਭਾਲ ਵਿੱਚ ਜੁਟੀ ਹੋਈ ਹੈ।

ਸਰਬਜੀਤ ਸਿੰਘ ਮੀਆਂਵਿੰਡ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਕਿਹਾ-ਤਰਸੇਮ ਵਰਗੇ ਹੋਰ ਵੀ ਮੌਜੂਦ ਮੱਸੇ ਰੰਗੜ ਜੋ ਆਪਣੇ ਨਰਕਾਂ ਦੀ ਤਿਆਰੀ ਕਰ ਲੈਣ ਵਾਰੀ ਨਾਲ ਨੰਬਰ ਆਉਣਾ ਹੈ। ਪੁਲਿਸ ਸਾਡੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਨਾ ਕਰੇ। ਸਹੀ ਸਮਾਂ ਆਉਣ ‘ਤੇ ਅਸੀਂ ਆਪ ਅਕਾਲ ਤਖਤ ਸਾਹਿਬ ਪੇਸ਼ ਹੋ ਜਾਵਾਂਗੇ।

ਦੱਸ ਦੇਈਏ ਕਿ ਕਾਰ ਸੇਵਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੀ ਵੀਰਵਾਰ ਸਵੇਰੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਸਥਿਤ ਨਾਨਕਮੱਤਾ ਗੁਰਦੁਆਰੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਇਸ ਘਟਨਾ ਤੋਂ ਬਾਅਦ ਉੱਤਰਾਖੰਡ ਵਿੱਚ ਸਿੱਖ ਧਰਮ ਦੇ ਪ੍ਰਮੁੱਖ ਤੀਰਥ ਸਥਾਨਾਂ ਵਿੱਚੋਂ ਇੱਕ ਨਾਨਕਮੱਤਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਇਸ ਕਤਲ ਕੇਸ ਵਿੱਚ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।