CM ਭਗਵੰਤ ਮਾਨ ਦੇ ਘਰ ਲਿਆ ਧੀ ਨੇ ਜਨਮ।

ਚੰਡੀਗੜ੍ਹ:28 ਮਾਰਚ 2024

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਲੜਕੀ ਨੇ ਜਨਮ ਲਿਆ ਹੈ।  ਭਗਵੰਤ ਮਾਨ ਨੇ ਟਵੀਟ ਕਰਦਿਆ ਕਿਹਾ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ..ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ।

ਇਸ ਤੋਂ ਪਹਿਲਾਂ 75ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪੂਰੇ ਪੰਜਾਬ ਨੂੰ ਖੁਸ਼ਖਬਰੀ ਦਿੱਤੀ ਸੀ। ਲੋਕਾਂ ਨੂੰ ਸੰਬੋਧਨ ਕਰਦਿਆਂ ਸੀ.ਐਮ ਮਾਨ ਨੇ ਕਿਹਾ ਸੀ ਕਿ ਮਾਰਚ ਮਹੀਨੇ ਮੇਰੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ।