ਮਾਸੂਮ ਬੱਚੀ ਦੀ ਦਰਦਨਾਕ ਮੌਤ, ਸੜਕ ਤੇ ਵਾਪਰ ਗਿਆ ਭਾਣਾ।
ਜਲੰਧਰ,-25 ਮਾਰਚ 2024
ਜਲੰਧਰ -ਅੰਮ੍ਰਿਤਸਰ ਹਾਈਵੇਅ ‘ਤੇ ਕਰਤਾਰਪੁਰ ਨੇੜੇ ਐਕਟਿਵਾ ਨੂੰ ਟਰਾਲੇ ਨੇ ਟੱਕਰ ਮਾਰ ਦਿਤੀ। ਹਾਦਸੇ ‘ਚ ਐਕਟਿਵਾ ‘ਤੇ ਅਪਣੇ ਮਾਤਾ-ਪਿਤਾ ਨਾਲ ਜਾ ਰਹੀ 7 ਸਾਲਾ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬੱਚੀ ਦੇ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ।ਘਟਨਾ ਵਿਚ ਲੜਕੀ ਦੀ ਮਾਂ ਅਤੇ ਉਸ ਦਾ ਭਰਾ ਬਚ ਗਏ ਕਿਉਂਕਿ ਉਹ ਸੜਕ ਕਿਨਾਰੇ ਡਿੱਗ ਪਏ ਸਨ। ਇਸ ਦੌਰਾਨ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।
ਜਾਣਕਾਰੀ ਅਨੁਸਾਰ ਇਹ ਪਰਿਵਾਰ ਐਕਟਿਵਾ ‘ਤੇ ਪਿੰਡ ਕਾਹਲਵਾਂ ਤੋਂ ਕਰਤਾਰਪੁਰ ਵੱਲ ਜਾ ਰਿਹਾ ਸੀ। ਮ੍ਰਿਤਕ ਲੜਕੀ ਦੀ ਪਛਾਣ ਸਹਿਜਜੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਂ ਬਲਵੀਰ ਕੌਰ ਅਤੇ ਛੋਟੇ ਭਰਾ 5 ਸਾਲਾ ਸੁਖਜੀਤ ਸਿੰਘ ਵਾਸੀ ਧਨੋਵਾਲੀ, ਰਾਮਾਂ ਮੰਡੀ ਦੇ ਬਿਆਨ ਦਰਜ ਕਰ ਲਏ ਹਨ, ਜਿਸ ਤੋਂ ਬਾਅਦ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।