ਸਿੱਧੂ ਮੂਸੇਵਾਲਾ ਦੇ ਪਿੰਡ 2 ਸਾਲ ਬਾਦ ਹੌਲੀ ਦਾ ਤਿਉਹਾਰ ਦਾ ਜਸ਼ਨ

25 ਮਾਰਚ 2024

ਅੱਜ ਹੋਲੀ ਦੇ ਤਿਓਹਾਰ ਤੇ ਹਰ ਕੋਈ ਹੋਲੀ ਦੇ ਰੰਗਾਂ ‘ਚ ਰੰਗਿਆ ਨਜ਼ਰ ਆ ਰਿਹਾ ਹੈ। ਲੇਕਿਨ ਮੂਸਾ ਪਿੰਡ ਦੇ ਲੋਕਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤਕਰੀਬਨ ਦੋ ਸਾਲ ਹੋਲੀ ਦਾ ਤਿਓਹਾਰ ਨਹੀਂ ਮਨਾਇਆ ਸੀ।ਪਰ ਹੁਣ 2 ਸਾਲਾਂ ਬਾਅਦ ਮੂਸਾ ਪਿੰਡ ਦਾ ਦੁੱਖ ਹਟਿਆ ਹੈ ਅਤੇ ਪਿੰਡ ਦੇ ਲੋਕਾਂ ਨੇ ਰੱਜ ਕੇ ਹੋਲੀ ਦਾ ਜਸ਼ਨ ਮਨਾਇਆ ਹੈ। ਪਿੰਡ ਵਾਸੀਆਂ ਦੇ ਹੋਲੀ ਦਾ ਜਸ਼ਨ ਮਨਾਉਣ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

ਦਰਅਸਲ, 2 ਸਾਲਾਂ ਬਾਅਦ ਨਿੱਕੇ ਸ਼ੁਭਦੀਪ ਦੇ ਆਉਣ ਦੀ ਖੁਸ਼ੀ ‘ਚ ਪਿੰਡ ਵਾਸੀ ਰੱਜ ਕੇ ਜਸ਼ਨ ਮਨਾ ਰਹੇ ਹਨ। ਬੱਚੇ ਤੋਂ ਲੈਕੇ ਬਜ਼ੁਰਗ ਹਰ ਕਿਸੇ ਦੀ ਜ਼ੁਬਾਨ ‘ਤੇ ਸਿਰਫ ਸਿੱਧੂ ਦਾ ਨਾਮ ਹੈ। ਅਤੇ ਪਿੰਡ ਦੀਆਂ ਔਰਤਾਂ ਨੇ ਮੂਸੇਵਾਲਾ ਦੀ ਹਵੇਲੀ ਸਾਹਮਣੇ ਰੱਜ ਕੇ ਹੋਲੀ ਖੇਡੀ ਅਤੇ ਬੋਲੀਆਂ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਪਿੰਡ ਦੀਆਂ ਅੋਰਤਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਧੂ ਵੀ ਹੋਲੀ ਬੜੇ ਚਾਅ ਨਾਲ ਖੇਡਦਾ ਸੀ। ਸਿੱਧੂ ਦਾ ਮਨਪਸੰਦ ਤਿਓਹਾਰ ਸੀ ਅਤੇ ਉਹ ਹਰ ਸਾਲ ਇਸ ਨੂੰ ਖੁਸ਼ੀ ਨਾਲ ਮਨਾਉਂਦਾ ਸੀ। ਇਹ ਖੁਸ਼ੀ ਹੋਲੀ ਦੀ ਘੱਟ ਤੇ ਨਿੱਕੇ ਸਿੱਧੂ ਦੇ ਆਉਣ ਦੀ ਜ਼ਿਆਦਾ ਹੈ। ਕਿਉਂਕਿ ਹਰ ਕਿਸੇ ਦੀ ਜ਼ੁਬਾਨ ‘ਤੇ ਸਿਰਫ ਮੂਸੇਵਾਲਾ ਦਾ ਨਾਮ ਹੈ।ਹਰ ਕੋਈ ਇਹੀ ਬੋਲ ਰਿਹਾ ਹੈ ਕਿ ਮੂਸੇਵਾਲਾ ਆਪਣੇ ਨਾਲ ਸਾਰੀਆਂ ਖੁਸ਼ੀਆਂ ਲੈ ਗਿਆ ਸੀ, ਪਰ ਨਿੱਕਾ ਮੂਸੇਵਾਲਾ ਆਪਣੇ ਨਾਲ ਸਾਰੀਆਂ ਖੁਸ਼ੀਆਂ ਵਾਪਸ ਲੈਕੇ ਆਇਆ ਹੈ।