ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਮੁਕਾਬਲੇ ਲਈ ਉਮੀਦਵਾਰ ਦਾ ਐਲਾਨ – ਕਾਂਗਰਸ ਦੀ ਚੌਥੀ ਸੂਚੀ ਜਾਰੀ 

ਕਾਂਗਰਸ ਵੱਲੋਂ ਅੱਜ ਰਾਤ ਨੂੰ ਲੋਕ ਸਭਾ ਦੇ 46 ਪਾਰਟੀ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਪਾਰਟੀ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਲਈ ਅਜੇ ਰਾਏ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ । ਇਸ ਸੀਟ ‘ਤੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਵੇਗਾ।

ਲੋਕ ਸਭਾ ਚੋਣਾਂ ਲਈ ਕਾਂਗਰਸ ਦੀ 46 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਨੇਤਾ ਦਿਗਵਿਚੌਥੀ ਸੂਚੀ ਜਾਰੀ ਹੋ ਗਈ ਹੈ। ਇਸ ਵਿੱਚ 46 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਨੇਤਾ ਦਿਗਵਿਜੇ ਸਿੰਘ ਰਾਜਗੜ੍ਹ ਲੋਕ ਸਭਾ ਸੀਟ ਤੋਂ, ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਰਾਏ ਵਾਰਾਣਸੀ ਤੋਂ ਚੋਣ ਲੜਨਗੇ।

ਸੂਚੀ ਵਿੱਚ ਮੱਧ ਪ੍ਰਦੇਸ਼ ਦੀਆਂ 12 ਲੋਕ ਸਭਾ ਸੀਟਾਂ, ਉੱਤਰ ਪ੍ਰਦੇਸ਼ ਦੀਆਂ ਨੌਂ, ਤਾਮਿਲਨਾਡੂ ਦੀਆਂ ਅੱਠ, ਮਹਾਰਾਸ਼ਟਰ ਦੀਆਂ ਚਾਰ, ਰਾਜਸਥਾਨ ਦੀਆਂ ਤਿੰਨ, ਮਣੀਪੁਰ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੀਆਂ ਦੋ-ਦੋ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ, ਅਸਾਮ, ਛੱਤੀਸਗੜ੍ਹ, ਅੰਡੇਮਾਨ-ਨਿਕੋਬਾਰ ਅਤੇ ਮਿਜ਼ੋਰਮ ਦੀ ਇੱਕ-ਇੱਕ ਲੋਕ ਸਭਾ ਸੀਟ ਲਈ ਵੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

46 ਸੀਟਾਂ ਵਿੱਚੋਂ ਇੱਕ ਰਾਜਸਥਾਨ ਦੀ ਨਾਗੌਰ ਸੀਟ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰਐਲਪੀ) ਲਈ ਛੱਡ ਦਿੱਤੀ ਹੈ। ਜਿੱਥੇ ਉਮੀਦਵਾਰ ਦੇ ਨਾਮ ਦਾ ਐਲਾਨ RLP ਪਾਰਟੀ ਵੱਲੋਂ ਕੀਤਾ ਜਾਵੇਗਾ l