ਪੁਰਾਣੇ ਟਕਸਾਲੀ ਆਗੂ ਅਤੇ ਉਘੇ ਸਮਾਜ ਸੇਵਕ ਸਰਦਾਰ ਜਗਦੇਵ ਸਿੰਘ ਕਲਸੀ ਅਕਾਲ ਚਲਾਣਾ ਕਰ ਗਏ
ਨਿਊਜ਼ ਪੰਜਾਬ ਬਿਊਰੋ
ਪੁਰਾਣੇ ਟਕਸਾਲੀ ਅਕਾਲੀ ਆਗੂ ਅਤੇ ਉਘੇ ਸਮਾਜ ਸੇਵਕ ਸਰਦਾਰ ਜਗਦੇਵ ਸਿੰਘ ਕਲਸੀ
18 ਮਾਰਚ ਦਿਨ ਐਤਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੇ ਅਕਾਲ ਚਲਾਣੇ ਤੇ ਪ੍ਰਮੁੱਖ ਆਗੂਆਂ ਅਤੇ ਸੰਸਥਾਵਾਂ ਵੱਲੋਂ ਕਲਸੀ ਪਰਿਵਾਰ ਨਾਲ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ,
ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਮਿਤੀ 27 ਮਾਰਚ 2024 ਦਿਨ ਬੁੱਧਵਾਰ ਨੂੰ ਉਹਨਾਂ ਦੀ ਰਿਹਾਇਸ਼ ਵਿਖੇ ਸਵੇਰੇ 10:00 ਵਜੇ ਹੋਵੇਗੀ ਅਤੇ ਗੁਰਬਾਣੀ ਦਾ ਕੀਰਤਨ ਅੰਤਿਮ ਅਰਦਾਸ ਸਮਾਗਮ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੇਨਸ਼ਨ ਲੁਧਿਆਣਾ ਵਿਖ਼ੇ ਹੋਵੇਗਾ l