ਪੰਜਾਬ ਵਿੱਚ ਜਾਅਲੀ ਦਸਤਾਵੇਜ਼ ਨੂੰ ਬਣਾਉਣ ਵਾਲੇ ਗੈਂਗ ਦਾ ਪਰਦਾਫਾਸ਼…
ਪੰਜਾਬ ਨਿਊਜ਼: 20 ਮਾਰਚ 2024
ਪੰਜਾਬ ਵਿੱਚ ਪੁਲਿਸ ਨੇ ਜਲੰਧਰ ਵਿੱਚ ਜਾਅਲੀ ਲਾਇਸੈਂਸ ਤੇ ਹੋਰ ਦਸਤਾਵੇਜ਼ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ ਇੱਕ ਮੈਂਬਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ ਇੱਕ ਲੈਪਟਾਪ, ਦੋ ਪ੍ਰਿੰਟਰ, ਸਟੈਂਪ ਪੇਪਰ, 159 ਵਾਹਨ ਬੀਮੇ, 222 ਵਾਹਨਾਂ ਦੇ ਸਰਟੀਫਿਕੇਟ, 57 ਆਰਸੀ ਟ੍ਰਾਂਸਫਰ ਦੀਆਂ ਫਾਇਲਾਂ, 35 ਪੰਜੀਕਰਨ ਸਰਟੀਫਿਕੇਟ ਤੇ 180 ਦਰਖਾਸਤ ਫਾਰਮ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਰਵਿੰਦ ਕੁਮਾਰ ਵਾਸੀ ਉਪਕਾਰ ਨਗਰ ਵਜੋਂ ਹੋਈ ਹੈ ਜਿਸ ਨੂੰ ਛੇਤੀ ਹੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਪੋਰੀਆਂ ਦੀ ਨੈਟਵਰਕ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਸੀ। ਸ਼ੁਰੂਆਤੀ ਜਾਂਚ ਵਿੱਚ ਅਰਵਿੰਦ ਕੁਮਾਰ ਦੇ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਦੀ ਗ੍ਰਿਫ਼ਤਾਰੀ ਹੋਈ ਹੈ ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਹੋ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਹੈ ਕਿ ਉਹ ਕਿੰਨੇ ਰੁਪਇਆਂ ਵਿੱਚ ਇਹ ਸਰਟੀਫਿਕੇਟ ਬਣਾਕੇ ਦਿੰਦਾ ਸੀ।।