ਭਾਰਤ ਦਾ ਚਾਰ ਮਹੀਨਿਆਂ ਦਾ ਬੱਚਾ ਅਰਬਾਂ ਪਤੀ ਬਣਿਆ
ਭਾਰਤ ਦਾ ਇੱਕ ਬੱਚਾ ਆਪਣੇ ਜਨਮ ਦੇ ਚਾਰ ਮਹੀਨੇ ਬਾਅਦ ਹੀ ਅਰਬਾਂ ਪਤੀ ਬਣ ਗਿਆ
ਦੇਸ਼ ਦੀ ਪ੍ਰਮੁੱਖ ਆਈਟੀ ਕੰਪਨੀ ਇੰਫੋਸਿਸ ਦੇ ਸੰਸਥਾਪਕ ਅਰਬਪਤੀ
ਐਨ ਆਰ ਨਰਾਇਣ ਮੂਰਤੀ ਨੇ ਆਪਣੇ ਚਾਰ ਮਹੀਨਿਆਂ ਦੇ ਪੋਤੇ ਏਕਾਗਰ ਰੋਹਨ ਮੂਰਤੀ ਨੂੰ 240 ਕਰੋੜ ਰੁਪਏ ਦੇ 15 ਲੱਖ ਇੰਫੋਸਿਸ ਸ਼ੇਅਰ ਗਿਫਟ ਕੀਤੇ ਹਨ।ਨਰਾਇਣ ਮੂਰਤੀ ਦੇ ਚਾਰ ਮਹੀਨਿਆਂ ਦੇ ਪੋਤੇ ਨੇ ਅਜੇ ਤੁਰਨਾ ਵੀ ਸ਼ੁਰੂ ਨਹੀਂ ਕੀਤਾ ਹੈ ਪਰ ਉਸ ਦੇ ਅਰਬਪਤੀ ਦਾਦੇ ਨੇ ਉਸ ਨੂੰ ਇੰਨਾ ਵੱਡਾ ਤੋਹਫਾ ਦਿੱਤਾ ਹੈ।
ਸਟਾਕ ਐਕਸਚੇਂਜ ਫਾਈਲਿੰਗ ਦੇ ਅਨੁਸਾਰ, 77 ਸਾਲਾ ਮੂਰਤੀ ਨੇ ਸ਼ੁੱਕਰਵਾਰ ਨੂੰ ਇੱਕ ਆਫ-ਮਾਰਕੀਟ ਟ੍ਰਾਂਜੈਕਸ਼ਨ ਵਿੱਚ 0.04 ਪ੍ਰਤੀਸ਼ਤ ਸ਼ੇਅਰ ਟ੍ਰਾਂਸਫਰ ਕੀਤੇ। ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ ‘ਤੇ ਇੰਫੋਸਿਸ ਦੇ ਸ਼ੇਅਰ 1,604 ਰੁਪਏ ‘ਤੇ ਬੰਦ ਹੋਏ, ਜਿਸ ਨਾਲ ਏਕਾਗਰਾ ਦਾ ਸ਼ੇਅਰ ਮੁੱਲ 240.6 ਕਰੋੜ ਰੁਪਏ ਹੋ ਗਿਆ।