UCPMA ਰਿਫਲੈਕਟਰ ਮਾਮਲੇ ਵਿੱਚ ਹਰ ਤਰ੍ਹਾਂ ਨਾਲ ਕਾਰੋਬਾਰੀਆਂ ਦੀ ਮੱਦਦ ਕਰੇਗੀ – ਪ੍ਰਧਾਨ ਲੱਕੀ

19 ਮਾਰਚ 2024

ਅੱਜ ਯੂਨਾਇਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਹਰਸਿਮਰਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਇਕ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਵਿਚ ਬੀਆਈਐਸ ਦੇ ਹੈਡ ਚੰਡੀਗੜ ਪੰਜਾਬ ਵਲੋਂ ਸ੍ਰੀ ਵਿਸ਼ਾਲ ਤੋਮਰ ਅਤੇ ਅਸਿਸਟੈਂਟ ਡਾਇਰੈਕਟਰ ਸੋਰਵ ਵਰਮਾ ਸ਼ਾਮਿਲ ਸਨ ਇਸ ਮੀਟਿੰਗ ਵਿਚ ਇਹ ਦੱਸਿਆ ਗਿਆ ਕਿ ਜਿਹਦੇ ਸਾਇਕਲ ਮੈਨੂਫੈਕਚਰਰ ਅਤੇ ਅਸੈਂਬਲਰ ਨੇ ਸੀਓਸੀ ਲਿਆ ਹੈ ਓਹਨਾ ਦੇ ਕਾਰਖਾਨੇ ਜਾ ਕੇ ਓਹਨਾ ਦੇ ਰਿਕਾਰਡ ਬਾਰੇ ਸਮਝਾਇਆ ਜਾਵੇਗਾ ਬੀਆਈਐਸ ਸਾਡੇ ਮੈਬਰਾਂ ਨੂੰ ਜਾਣਕਾਰੀ ਦੇਵੇਗੀ ਕਿ ਰਿਕਾਰਡ ਕਿਵੇਂ ਬਣਾਇਆ ਜਾਵੇ ਅਤੇ ਜੇਕਰ ਓਹਨਾ ਦੇ ਰਿਕਾਰਡ ਵਿਚ ਕੋਈ ਤਰੁਟੀ ਪਾਈ ਜਾਂਦੀ ਹੈ ਤਾਂ ਓਹਨਾ ਨੂੰ ਓਸ ਬਾਰੇ ਜਾਣਕਾਰੀ ਵੀ ਦੇਵੇਗੀ ਅਤੇ ਇਸ ਸੰਬੰਧੀ ਓਹਨਾ ਤੇ ਕਾਰਵਾਈ ਨਹੀ ਕੀਤੀ ਜਾਵੇਗੀ ।

ਪ੍ਰਧਾਨ ਜੀ ਨੇ ਮੈਬਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਮੈਬਰ ਨੇ ਰਿਫਲੈਕਟਰ ਸੰਬਧੀ ਸੀਓਸੀ ਦੀ ਰਿਜ਼ੇਸਟਰੇਸ਼ਨ ਨਹੀਂ ਕਰਵਾਈ ਓਹਨਾ ਲਈ ਜਲਦ ਤੋਂ ਜਲਦ ਯੂਨਾਇਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਰ ਐਸੌਸ਼ੀਏਸ਼ਨ ਵਿਚ ਕੈਂਪ ਲਗਵਾਇਆ ਜਾਵੇਗਾ ।ਤਾਂ ਜੋ ਮੈਂਬਰ ਇਸ ਕੈਂਪ ਦਾ ਵੱਧ ਤੋ ਵੱਧ ਲਾਭ ਲੈ ਸਕਣ ।

ਬੀਆਈਐਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜੇਕਰ ਆਓਣ ਵਾਲੇ ਸਮੇਂ ਵਿਚ ਸਾਇਕਲ ਬਿਨਾ ਰਿਫਲੈਕਟਰ ਤੋਂ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਵਿਚ ਦੁਕਾਨਦਾਰ ਵੀ ਸ਼ਾਮਿਲ ਹੋਵੇਗਾ ।ਇਸ ਮੀਟਿੰਗ ਵਿਚ ਰਾਜੀਵ ਜੈਨ(ਜਰਨਲ ਸੈਕਟਰੀ ),ਰਾਜਿੰਦਰ ਸਿੰਘ ਸਰਹਾਲੀ (ਸੈਕਟਰੀ ) ਸੁਰਿੰਦਰਪਾਲ ਸਿੰਘ ਸੋਨੂੰ ਨਾਜ਼(ਪ੍ਰੋਪੋਗੰਡਾ ਸੈਕਟਰੀ)ਰੋਹਿਤ ਰਾਹੇਜਾ(ਫਾਈਨਾਂਸ ਸੈਕਟਰੀ),ਗੁਰਮੀਤ ਸਿੰਘ ਕੁਲਾਰ ਮਨਜਿੰਦਰ ਸਿੰਘ ਸਚਦੇਵਾ, ਸੁਰਿੰਦਰ ਸਿੰਘ ਚੌਹਾਨ, ਸੁਖਵਿੰਦਰ ਸਿੰਘ ਮੈਗਸਨ, ਯੁਵਰਾਜ ਛਾਬੜਾ ਜੀ ਮੌਜੂਦ ਸਨ।