ਗਾਇਕਾ ਅਨੁਰਾਧਾ ਪੌਡਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ

15 ਮਾਰਚ 2024

ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਈ ਹੈ। ਉਹ ਅੱਜ ਦੁਪਹਿਰ ਭਾਜਪਾ ਦਫ਼ਤਰ ਪਹੁੰਚੀ ਅਤੇ ਪਾਰਟੀ ਵਿੱਚ ਸ਼ਾਮਲ ਹੋ ਗਈ। ਅਨੁਰਾਧਾ ਪੌਡਵਾਲ ਅਜਿਹੇ ਸਮੇਂ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਰਹੀ ਹੈ ਜਦੋਂ ਦੇਸ਼ ਵਿੱਚ ਜਲਦੀ ਹੀ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਅਨੁਰਾਧਾ ਪੌਡਵਾਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਰਹੀ ਹਾਂ, ਜਿਨ੍ਹਾਂ ਦਾ ਸਨਾਤਨ ਨਾਲ ਡੂੰਘਾ ਸਬੰਧ ਹੈ। ਫਿਲਮ ਇੰਡਸਟਰੀ ਵਿੱਚ ਗਾਉਣ ਤੋਂ ਬਾਅਦ ਮੈਂ ਭਗਤੀ ਗੀਤ ਵੀ ਗਾਏ ਹਨ। ਜਦੋਂ ਰਾਮਲਲਾ ਦੀ ਸਥਾਪਨਾ ਹੋਈ ਤਾਂ ਮੈਨੂੰ ਉੱਥੇ ਗਾਉਣ ਦਾ ਮੌਕਾ ਮਿਲਿਆ, ਇਹ ਮੇਰੀ ਚੰਗੀ ਕਿਸਮਤ ਹੈ।ਦੱਸ ਦਈਏ ਕਿ ਚੋਣ ਕਮਿਸ਼ਨ ਅੱਜ ਹੀ ਕੁਝ ਰਾਜਾਂ ਵਿੱਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਹੈ।