ਲੋਕ ਸਭਾ ਚੋਣਾਂ 2024: ਵੋਟਾਂ 7 ਪੜਾਵਾਂ ਵਿੱਚ ਹੋਣਗੀਆ,4ਜੂਨ ਨੂੰ ਗਿਣਤੀ

ਨਵੀਂ ਦਿੱਲੀ -16 ਮਾਰਚ 2024

ਕੇਂਦਰੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਵਿਗਿਆਨ ਭਵਨ ਵਿੱਚ ਕੇਂਦਰੀ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਵਿੱਚ ਇਸ ਐਲਾਨ ਦੇ ਨਾਲ ਹੀ ਦੇਸ਼ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੇਸ਼ ਵਿੱਚ 97 ਕਰੋੜ ਰਜਿਸਟਰਡ ਵੋਟਰ ਹਨ। ਜਿਸ ਵਿੱਚ 49.7 ਕਰੋੜ ਪੁਰਸ਼ ਅਤੇ 47 ਕਰੋੜ ਔਰਤਾਂ ਹਨ। ਇਸ ਦੇ ਨਾਲ ਹੀ 1.82 ਕਰੋੜ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਹਾਲਾਂਕਿ 21.50 ਕਰੋੜ ਨੌਜਵਾਨ ਵੋਟਰ ਚੋਣਾਂ ਵਿੱਚ ਹਿੱਸਾ ਲੈਣਗੇ।

ਲੋਕ ਸਭਾ ਚੋਣ 2024 ਦੀ ਸਮਾਂ ਸਾਰਣੀ ਅੱਪਡੇਟ

ਪਹਿਲਾ ਪੜਾਅ: 19 ਅਪ੍ਰੈਲ 2024 ਨੂੰ ਵੋਟਿੰਗ

ਦੂਜਾ ਪੜਾਅ: 26 ਅਪ੍ਰੈਲ 2024 ਨੂੰ ਵੋਟਿੰਗ

ਤੀਜਾ ਪੜਾਅ: 7 ਮਈ 2024 ਨੂੰ ਵੋਟਿੰਗ

ਚੌਥਾ ਪੜਾਅ: 13 ਮਈ 2024 ਨੂੰ ਵੋਟਿੰਗ

ਪੰਜਵਾਂ ਪੜਾਅ: 20 ਮਈ 2024 ਨੂੰ ਵੋਟਿੰਗ

ਛੇਵਾਂ ਪੜਾਅ: 25 ਮਈ 2024 ਨੂੰ ਵੋਟਿੰਗ

ਸੱਤਵਾਂ ਪੜਾਅ: 1 ਜੂਨ 2024 ਨੂੰ ਵੋਟਿੰਗ

4 ਜੂਨ ਨੂੰ ਵੋਟਾਂ ਦੀ ਗਿਣਤੀ