ਇੰਗਲੈਂਡ ਸਰਕਾਰ ਆਪਣੇ 169 ਨਾਗਰਿਕਾਂ ਨੂੰ ਅੰਮ੍ਰਿਤਸਰ ਤੋਂ ਵਿਸ਼ੇਸ਼ ਜਹਾਜ ਰਾਹੀਂ ਲੈ ਗਈ

ਅੰਮ੍ਰਿਤਸਰ , 13 ਅਪ੍ਰੈਲ (ਤਰਵਿੰਦਰ ਸਿੰਘ )- ਭਾਰਤੀ ਮੂਲ ਇੰਗਲੈਂਡ ਦੇ ਨਾਗਰਿਕਾਂ ਨੂੰ ਵਾਪਸ ਲੈ ਕੇ ਜਾਣ ਲਈ ਇੰਗਲੈਂਡ ਸਰਕਾਰ ਵੱਲੋਂ ਬ੍ਰਿਟਿਸ਼ ਏਅਰ ਲਾਇਨ ਦੀ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਗਿਆ ਹੈ। ਅੱਜ ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਬ੍ਰਿਟਿਸ਼ ਏਅਰ ਲਾਇਨ ਦੀ ਵਿਸ਼ੇਸ਼ ਉਡਾਣ ਰਾਹੀਂ 169 ਯਾਤਰੀ ਇੰਗਲੈਂਡ ਦੇ ਲਈ ਰਵਾਨਾ ਹੋ ਗਏ। ਇਸ ਉਡਾਣ ਦਾ ਪ੍ਰਬੰਧ ਭਾਰਤ ‘ਚ ਫਸੇ ਇੰਗਲੈਂਡ ਦੇ ਨਾਗਰਿਕਾਂ ਲਈ ਇੰਗਲੈਂਡ ਸਰਕਾਰ ਵੱਲੋਂ ਇਥੋਂ ਲੈ ਕੇ ਜਾਨ ਲਈ ਕੀਤਾ ਗਿਆ ਸੀ। ਇਸ ਉਡਾਣ ਰਾਹੀਂ ਸਫ਼ਰ ਕਰਕੇ ਵਾਪਸ ਇੰਗਲੈਂਡ ਪੁੱਜਣ ਲਈ 171 ਯਾਤਰੀਆਂ ਦੀ ਲਿਸਟ ਜਾਰੀ ਹੋਈ ਸੀ, ਪ੍ਰੰਤੂ ਦੋ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਾ ਪੁੱਜਣ ਕਾਰਣ ਇਹ ਉਡਾਣ ਇੱਥੋਂ ਇੰਗਲੈਂਡ ਵਾਸੀ 169 ਯਾਤਰੀਆਂ ਨੂੰ ਲੈ ਕੇ ਰਵਾਨਾ ਹੋ ਗਈ।