6 ਨਵੇਂ ਮਰੀਜ਼ਾਂ ਨਾਲ ਪੰਜਾਬ ਚ ਕੋਰੋਨਾ ਪੀੜਤਾਂ ਦੀ ਗਿਣਤੀ 176 ਹੋਈ
ਚੰਡੀਗੜ੍ਹ, 13 ਅਪ੍ਰੈਲ (ਨਿਊਜ਼ਪੰਜਾਬ )- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੱਜ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ 4480 ਨਮੂਨੇ ਲਏ ਗਏ ਹਨ, ਜਿਨ੍ਹਾਂ ‘ਚੋਂ 176 ਦੀ ਰਿਪੋਰਟ ਪਾਜ਼ੀਟਿਵ, 3858 ਦੀ ਨੈਗੇਟਿਵ ਅਤੇ 446 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋਈ ਹੈ। 25 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ | ਇਥੇ ਜਿਕਰਯੋਗ ਹੈ ਕਿ ਅੱਜ ਦੇ ਕੋਰੋਨਾ ਪੀੜਤਾਂ ਵਿਚ ਇਕ ਲੁਧਿਆਣਾ ਦੇ ਏ ਸੀ ਪੀ ਵੀ ਹਨ |