15 ਕਿਸਮ ਦੇ ਉਦਯੋਗਾਂ ਨੂੰ ਮਿਲੇਗੀ ਚਾਲੂ ਕਰਨ ਦੀ ਇਜ਼ਾਜ਼ਤ , ਢੋਆ- ਢੁਆਈ ਕਰ ਸਕਣਗੇ ਟਰੱਕਾਂ ਵਾਲੇ — ਪੜ੍ਹੋ ਹੋਣ ਵਾਲੇ ਐਲਾਨ
ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਨਵੀ ਦਿੱਲੀ ,13 ਅਪ੍ਰੈਲ -ਕੇਂਦਰ ਸਰਕਾਰ ਵਲੋਂ ਬੰਦ ਹੋਏ ਉਦਯੋਗਾਂ ਵਿੱਚੋ 15 ਕਿਸਮ ਦੇ ਉਦਯੋਗ ਅਤੇ ਕਈ ਹੋਰ ਜਰੂਰੀ ਸੇਵਾਵਾਂ ਕੋਰੋਨਾ ਸੁਰਖਿਅਤ ਸ਼ਰਤਾਂ ਅਧੀਨ ਆਰੰਭ ਕੀਤੀਆਂ ਜਾ ਰਹੀਆਂ ਹਨ | ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਕਾਰਨ ਠੱਪ ਹੋਇਆ ਵਿਕਾਸ ਕਲ ਤੋਂ ਸੁਰਖਿਅਤ ਚਾਲ ਨਾਲ ਚਲਣਾ ਆਰੰਭ ਹੋ ਸਕਦਾ ਹੈ | 14 ਅਪ੍ਰੈਲ ਨੂੰ ਦੇਸ਼ ਵਿਚ ਤਾਲਾਬੰਦੀ ਦਾ ਪਹਿਲਾ ਪੜਾਅ ਖਤਮ ਹੁੰਦਿਆਂ ਕਲ ਸਵੇਰੇ 10 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਲਾਬੰਦੀ ਦੇ ਦੂਜੇ ਪੜਾਅ ਦਾ ਐਲਾਨ ਕਰਦਿਆਂ ਬਚਾਅ ਨੂੰ ਮੁੱਖ ਰੱਖ ਕੇ ਰਾਹਤ ਦੇਣ ਦਾ ਐਲਾਨ ਕਰਨਗੇ | ਅਜਿਹਾ ਲੋਕਾਂ ਵਿੱਚ ਨਕਦੀ ( ਕਰੰਸੀ ) ਦੇ ਪਸਾਰ ਨੂੰ ਮੁੱਖ ਰੱਖ ਕੇ ਕੀਤਾ ਜਾਣਾ ਜਰੂਰੀ ਸਮਝਿਆ ਜਾ ਰਿਹਾ |
ਸੰਭਾਵਿਤ ਤੋਰ ਤੇ ਸ਼ੁਰੂ ਕਰਵਾਏ ਜਾ ਸਕਣ ਵਾਲੇ 15 ਉਦਯੋਗਾਂ ਦੀ ਸੂਚੀ ਜੋ ਕੇਂਦਰੀ ਉਦਯੋਗ ਸਕੱਤਰ ਗੁਰਪ੍ਰਸਾਦ ਮੋਹਪਾਤਰਾ ਵਲੋਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੂੰ ਲੋੜੀਂਦੀ ਕਾਰਵਾਈ ਲਈ ਭੇਜੀ ਗਈ ਹੈ | 1 . ਹੈਵੀ ਇਲੈਕਟ੍ਰੀਕਲ ਉਦਯੋਗ ( ਟਰਾਂਸਫਾਰਮਰ ਅਤੇ ਸਰਕਟ ਵਹਿਕਲਜ਼ ) , 2 .ਟੈਲੀਕੋਮ ਉਪਕਰਨ ,ਅਪਟਿਕਲ ਫਾਈਬਰ ਕੇਬਲ ਉਦਯੋਗ , 3 .ਕੰਮਪ੍ਰੈਸਰ ਅਤੇ ਕੰਡੈਂਸਰ ਇਕਾਈਆਂ 4 . ਸਟੀਲ ਅਤੇ ਅਲੋਏ ਮਿੱਲਾਂ 5 . ਸਪਿੰਨਿੰਗ ਅਤੇ ਪਾਵਰਲੂਮ ਉਦਯੋਗ 6 .ਡਿਫੈਂਸ ਨਾਲ ਸਬੰਧਿਤ ਉਦਯੋਗ 7 . ਸੀਮਿੰਟ ਪਲਾਂਟ 8 . ਪੇਪਰ ਮਿਲ 9 ਪੇਂਟ ਅਤੇ ਰੰਗਾਈ ਉਦਯੋਗ 10 .ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ਵਾਲੇ ਉਦਯੋਗ 11 .ਸੀਡ ਪ੍ਰੋਸੈਸਿੰਗ ਇਕਾਈਆਂ 12 .ਪਲਾਸਟਿਕ ਮਨੂਫੈਕਚਰਿੰਗ ਉਦਯੋਗ 13 .ਔਟੋਮੋਟਿਵ ਉਦਯੋਗਿਕ ਯੂਨਿਟ 14 . ਹੀਰੇ ਅਤੇ ਗਹਿਣੇ ਤਿਆਰ ਕਰਨ ਵਾਲੇ ਵੱਡੇ ਸਨਅਤੀ ਯੂਨਿਟ 15 .ਮੈਡੀਕਲ ਅਤੇ ਹਸਪਤਾਲਾਂ ਨਾਲ ਸਬੰਧਿਤ ਵਸਤੂਆਂ ਤਿਆਰ ਕਰਨ ਵਾਲੇ ਸ਼ਾਮਲ ਹਨ | ਉਕਤ ਸਨਅਤੀ ਯੂਨਿਟ ਰਾਜ ਸਰਕਾਰਾਂ ਅਤੇ ਜਿਲ੍ਹਾ ਮਜਿਸਟਰੇਟ ਵਲੋਂ ਤੈਅ ਕੀਤੇ ਨਿਯਮਾਂ ਅਨੁਸਾਰ ਹੀ ਸਿੰਗਲ ਸ਼ਿਫਟ ਵਿਚ ਚਲਾਏ ਜਾ ਸਕਣਗੇ ,ਜਦੋ ਕਿ ਸੀਮਿੰਟ ਅਤੇ ਲੋਹਾ ਭੱਠੀਆਂ ਨੂੰ ਤਿੰਨ ਸ਼ਿਫਟ ਵਿਚ ਕੰਮ ਕਰਨ ਦੀ ਆਗਿਆ ਦਿਤੀ ਜਾ ਸਕਦੀ ਹੈ | ਕੋਰੋਨਾ ਮਹਾਂਮਾਰੀ ਦੀ ਜਿਆਦਾ ਲਪੇਟ ਵਿਚ ਆਏ ਸ਼ਹਿਰਾਂ ਨੂੰ ਉਕਤ ਛੋਟ ਨਹੀਂ ਦਿਤੀ ਜਾਵੇਗੀ ,ਇਨ੍ਹਾਂ ਇਲਾਕਿਆਂ ਵਿਚ ਸਿਰਫ ਜਰੂਰੀ ਵਸਤੂਆਂ ਦੀ ਸਪਲਾਈ ਹੋ ਸਕੇਗੀ | ਇਸ ਤੋਂ ਇਲਾਵਾ ਨਿਰਯਾਤ ਕਰਨ ਵਾਲੇ ਯੂਨਿਟਾਂ ਨੂੰ ਵੀ ਰਾਹਤ ਦਿੱਤੀ ਜਾ ਰਹਿ ਹੈ |
ਜਦੋ ਕਿ ਦੇਸ਼ ਵਿਚ ਆਵਾਜਾਈ ਬੰਦ ਹੋਣ ਕਾਰਨ ਸੜਕ ਨਿਰਮਾਣ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ ,ਇਸ ਤੋਂ ਇਲਾਵਾ ਭਵਨ ਉਸਾਰੀ ਦੀ ਆਗਿਆ ਉਥੇ ਦਿਤੀ ਜਾ ਸਕੇਗੀ ਜਿਥੇ ਉਸਾਰੀ ਵਰਕਰਾਂ ਸੁਰਖਿਅਤ ਢੰਗ ਨਾਲ ਰਹਿ ਸਕਦੇ ਹੋਣ | ਸੜਕਾਂ ਤੇ ਟਰੱਕ ਅਤੇ ਢੋਆ – ਢੁਆਈ ਕਰਨ ਵਾਲੇ ਵਾਹਨਾਂ ਨੂੰ ਚਲਣ ਦੀ ਪੂਰਨ ਇਜ਼ਾਜ਼ਤ ਹੋਵੇਗੀ ,ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਪਾਸ ਤੋਂ ਛੋਟ ਦਿਤੀ ਗਈ ਹੈ ਸਿਰਫ ਡ੍ਰਾਈਵਰ ਕੋਲ ਲਾਇਸੰਸ ਅਤੇ ਰੋਡ ਪਰਮਿਟ ਵਰਗੇ ਜਰੂਰੀ ਕਾਗਜ਼ -ਪੱਤਰ ਹੋਣੇ ਚਾਹੀਦੇ ਹਨ , ਡ੍ਰਾਈਵਰ ਦੇ ਨਾਲ ਇੱਕ ਹੈਲਪਰ ਵੀ ਜਾ ਸਕਦਾ ਹੈ | ਇਹ ਛੋਟ ਖਾਲੀ ਅਤੇ ਭਰੇ ਟਰੱਕ/ਵਾਹਨਾਂ ਦੋਵਾਂ ਤੇ ਲਾਗੂ ਹੋਵੇਗੀ ‘ ਨਿਊਜ਼ ਪੰਜਾਬ ‘ ਦੀ ਸੂਚਨਾ ਅਨੁਸਾਰ ਰਾਜ ਸਰਕਾਰਾਂ ਵਲੋਂ ਇਸ ਨੀਤੀ ਨੂੰ ਪੜਾਅ-ਵਾਰ ਲਾਗੂ ਕੀਤਾ ਜਾਵੇਗਾ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਵਿਸਾਖੀ ਸੰਦੇਸ਼ ਵਿਚ ਅਜਿਹੇ ਵਿਚਾਰ ਪ੍ਰਗਟ ਕਰ ਚੁੱਕੇ ਹਨ |