ਲੁਧਿਆਣਾ ਦੇ ਏ ਸੀ ਪੀ ਦਾ ਕਰੋਨਾ ਟੈਸਟ ਆਇਆ ਪੋਜ਼ੀਟਿਵ
ਲੁਧਿਆਣਾ,13 ਅਪ੍ਰੈਲ (ਨਿਊਜ਼ ਪੰਜਾਬ) : ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੌਰਾਨ ਲੁਧਿਆਣਾ ‘ਚ ਸੋਮਵਾਰ ਨੂੰ ਇਕ ਨਵਾਂ ਮਾਮਲੇ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਉੱਤਰੀ ਦੇ ਏ. ਸੀ. ਪੀ. ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਏ. ਪੀ. ਪੀ. ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਐੱਸ ਪੀ ਐੱਸ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਇਸ ਸਮੇਂ ਏ. ਸੀ. ਪੀ. ਵੈਂਟੀਲੇਟਰ ‘ਤੇ ਹਨ।
ਓਹਨਾਂ ਦੇ ਨਾਲ ਕੰਮ ਕਰ ਰਹੇ ਬਾਕੀ ਅਫ਼ਸਰਾਂ ਨੂੰ ਘਰ ਵਿੱਚ ਏਕਾਂਤ ਵਾਸ ਤੇ ਭੇਜ ਦਿੱਤਾ ਗਿਆ ਹੈ।