ਵੈਸਾਖ ਦਾ ਮਹੀਨਾ ਤਦ ਸੁਹਾਵਣਾ ਹੁੰਦਾ ਹੈ ਜਦੋ —ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ–ਅੱਜ ਦਾ ਮੁੱਖ ਵਾਕ ( ਹੁਕਮਨਾਮਾ ਅਤੇ ਸੰਗਰਾਂਦ) ਵਿਸਾਖ ਮਹੀਨਾ ਬਾਰਾਮਾਹ ਦਾ ਪਾਠ ਅਤੇ live ਕੀਰਤਨ ਸਰਵਣ ਕਰੋ ਜੀ !

— ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ  ਮੁੱਖ ਵਾਕ-ਹੁਕਮਨਾਮਾ ,ਬਾਰਾਮਾਹ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਪਾਠ ਅਤੇ ਗੁਰਬਾਣੀ ਦਾ live ਕੀਰਤਨ ਸਰਵਣ ਕਰਨ ਲਈ ਇੱਸ ਲਿੰਕ ਨੂੰ ਟੱਚ ਕਰੋ   OFT7YF6Q

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ?
In the month of Vaisaakh, how can the bride be patient? She is separated from her Beloved.
ਮਾਝ ਬਾਰਹਮਾਹਾ (ਮਃ ੫) ੩:੧ {੧੩੩} ੧੫
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ ਦੌਲਤ ਨਾਲ ਚਿਮੜੀਆਂ ਹੋਈਆਂ ਹਨ।
She has forgotten the Lord, her Life companion, her Master; she has become attached to Maya, the deceitful one.
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਲੜਕਾ, ਵਹੁਟੀ ਅਤੇ ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸ ਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ।
Neither son, nor spouse, nor wealth shall go along with you only the Eternal Lord.
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਕੂੜੇ ਕਾਰਾਂ ਵਿਹਾਰਾਂ ਦੀ ਲਗਨ ਅੰਦਰ ਫਸ ਅਤੇ ਉਲਝ ਕੇ ਸਾਰੀ ਦੁਨੀਆਂ ਮਲੀਆਮੇਟ ਹੋ ਗਈ ਹੈ।
Entangled and enmeshed in the love of false occupations, the whole world is perishing.
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਇਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਇਨਸਾਨ ਆਪਣਾ ਭਵਿੱਖ ਵਿਗਾੜ ਲੈਂਦਾ ਹੈ।
Without the Naam, the Name of the One Lord, they lose their lives in the hereafter.
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਵਾਹਿਗੁਰੂ ਨੂੰ ਭੁਲਾ ਕੇ ਬੰਦਾ ਤਬਾਹ ਹੋ ਜਾਂਦਾ ਹੈ। ਠਾਕਰ ਦੇ ਬਗੈਰ ਹੋਰ ਕੋਈ ਨਹੀਂ।
Forgetting the Merciful Lord, they are ruined. Without God, there is no other at all.
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਪਵਿੱਤਰ ਹੈ ਸੋਭਾ ਉਨ੍ਹਾਂ ਦੀ ਜਿਹੜੇ ਪਿਆਰੇ ਦੇ ਪੈਰਾਂ ਨਾਲ ਜੁੜੇ ਹੋਏ ਹਨ।
Pure is the reputation of those who are attached to the Feet of the Beloved Lord.
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਨਾਨਕ ਸਾਹਿਬ ਅਗੇ ਪ੍ਰਾਰਥਨਾ ਕਰਦਾ ਹੈ, ਹੇ ਸਾਹਿਬ! ਆ ਕੇ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
Nanak makes this prayer to God: “Please, come and unite me with Yourself”.
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
ਕੇਵਲ ਤਦ ਹੀ ਵੈਸਾਖ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਜਦ ਸਾਧੂ ਬੰਦੇ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ।
The month of Vaisaakh is beautiful and pleasant, when the Saint causes me to meet the Lord. ||3||
ਮਾਝ ਬਾਰਹਮਾਹਾ (ਮਃ ੫) ੩:੯ {੧੩੪} ੧

—— ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ  ਮੁੱਖ ਵਾਕ-ਹੁਕਮਨਾਮਾ ,ਬਾਰਾਮਾਹ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਪਾਠ ਅਤੇ ਗੁਰਬਾਣੀ ਦਾ live ਕੀਰਤਨ ਸਰਵਣ ਕਰਨ ਲਈ ਇੱਸ ਲਿੰਕ ਨੂੰ ਟੱਚ ਕਰੋ   OFT7YF6Q