ਚੇਅਰਮੈਨ ਕੇ ਕੇ ਬਾਵਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਉਦਯੋਗਪਤੀਆਂ ‘ਤੇ ਹੋਰ ਵਿੱਤੀ ਬੋਝ ਨਾ ਪਾਉਣ ਦੀ ਕੀਤੀ ਅਪੀਲ
ਲੇਬਰ ਦੀ ਮਦਦ ਲਈ ਕੇਂਦਰ ਸਰਕਾਰ ਈ. ਐੱਸ. ਆਈ. ਸੀ., ਮਗਨਰੇਗਾ ਅਤੇ ਹੋਰ ਫੰਡਾਂ ਦੀ ਵਰਤੋਂ ਕਰੇ-ਚੇਅਰਮੈਨ ਬਾਵਾ
ਲੁਧਿਆਣਾ, 12 ਅਪ੍ਰੈਲ – ( ਨਿਊਜ਼ ਪੰਜਾਬ )-ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਸਨਅਤਾਂ ਦੇ ਬੰਦ ਨੂੰ ਹੋਣ ਨੂੰ ਧਿਆਨ ਵਿੱਚ ਲਿਆਉਂਦਿਆਂ ਕੇਂਦਰ ਸਰਕਾਰ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਹੈ ਕਿ ਇੰਡਸਟਰੀ ਵਿੱਚ ਕੰਮ ਕਰ ਰਹੀ ਲੇਬਰ ਜਿਨ•ਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ, ਉਨ•ਾਂ ਦੀ ਵਿੱਤੀ ਤੌਰ ‘ਤੇ ਮਦਦ ਕਰਨ ਲਈ ਈ. ਐੱਸ. ਆਈ. ਸੀ., ਮਨਰੇਗਾ ਅਤੇ ਹੋਰ ਫੰਡਾਂ ਦਾ ਇਸਤੇਮਾਲ ਕੀਤਾ ਜਾਵੇ ।
ਸ੍ਰੀ ਬਾਵਾ ਨੇ ਦੱਸਿਆ ਕਿ ਉਨ•ਾਂ ਦੀ ਲੁਧਿਆਣਾ ਦੇ ਕੁਝ ਉਦਯੋਗਪਤੀਆਂ ਨਾਲ ਇੰਡਸਟਰੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਹੋਈ ਤਾਂ ਲੁਧਿਆਣਾ ਦੇ ਪ੍ਰਮੁੱਖ ਉਦਯੋਗਪਤੀ ਅਵਿਨਾਸ਼ ਗੁਪਤਾ ਨੇ ਦੱਸਿਆ ਕਿ ਪੰਜਾਬ ਦੀ ਇੰਡਸਟਰੀ ਕੋਰੋਨਾ ਵਾਇਰਸ ਕਾਰਨ ਬੰਦ ਪਈ ਹੈ। ਇਸ ਸਮੇਂ ਉਨ•ਾਂ ‘ਤੇ ਕਈ ਵਾਧੂ ਖਰਚਿਆਂ ਦਾ ਬੋਝ ਪੈ ਰਿਹਾ ਹੈ, ਹੁਣ ਜੋ ਕੇਂਦਰ ਸਰਕਾਰ ਉਦਯੋਗਪਤੀਆਂ ‘ਤੇ ਲੇਬਰ ਦੀ ਤਨਖਾਹ ਦਾ ਬੋਝ ਪਾ ਰਹੀ ਹੈ, ਜੋ ਸਹਿਣਯੋਗ ਨਹੀਂ ਹੈ ਅਤੇ ਇਸ ਨਾਲ ਉਨ•ਾਂ ਦੀਆਂ ਮੁਸ਼ਕਿਲਾਂ ‘ਚ ਹੋਰ ਵਾਧਾ ਹੋਵੇਗਾ।
ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਦੇ ਕੋਲ ਈ.ਐੱਸ.ਆਈ. ਸੀ. ਫੰਡ 85 ਹਜ਼ਾਰ ਕਰੋੜ ਰੁਪਏ ਦੇ ਕਰੀਬ ਪਿਆ ਹੈ। ਉਨ•ਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦੂਸਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟਾਂ ਵੱਲੋਂ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ•ਾਂ ਫੰਡਾਂ ਦੀ ਵਰਤੋਂ ਮਜ਼ਦੂਰ ਜਮਾਤ ਦੀ ਮਦਦ ਕਰਨ ਦੀ ਅਪੀਲ ਕੀਤੀ ਜਾ ਚੁੱਕੀ ਹੈ। ਬਾਵਾ ਨੇ ਕੇਂਦਰ ਸਰਕਾਰ ਨੂੰ ਇਹ ਵੀ ਪੁਰਜੋਰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਉਦਯੋਗਪਤੀਆਂ ਦਾ ਸਹਾਰਾ ਬਣਿਆ ਜਾਵੇ ਨਾ ਕਿ ਲੇਬਰ ਦੀ ਤਨਖ਼ਾਹ ਸਮੇਤ ਹੋਰ ਕੋਈ ਬੋਝ ਪਾ ਕੇ ਉਦਯੋਗਪਤੀਆਂ ਨੂੰ ਪ੍ਰੇਸ਼ਾਨ ਕੀਤਾ ਜਾਵੇ।