ਪੰਜਾਬ ’ਚ ਇੰਨੇ ਦਿਨ ਤਾਪਮਾਨ ’ਚ ਹੋਵੇਗਾ ਵਾਧਾ ਤੇ ਵਧੇਗੀ ਗਰਮੀ ਤਾਪਮਾਨ ’ਚ ਵਾਧਾ ਹੋਵੇਗਾ ਤੇ ਗਰਮੀ ਵਧੇਗੀ,ਮੌਸਮ ਰਹੇਗਾ ਸਾਫ
ਲੁਧਿਆਣਾ :4 ਮਾਰਚ 2024
ਤਾਪਮਾਨ ’ਚ ਵਾਧਾ ਹੋਵੇਗਾ ਤੇ ਗਰਮੀ ਵਧੇਗੀ। ਮੌਸਮ ਵਿਭਾਗ ਅਨੁਸਾਰ ਨੌਂ ਮਾਰਚ ਤੱਕ ਮੌਸਮ ਖ਼ੁਸ਼ਕ ਰਹੇਗਾ।
ਪਿਛਲੇ ਕੁਝ ਦਿਨਾਂ ਤੋਂ ਸਰਗਰਮ ਗੜਬੜ ਮੌਸਮ ਦਾ ਅਸਰ ਪੰਜਾਬ ’ਚ ਸਮਾਪਤ ਹੋ ਗਿਆ ਹੈ। ਸੋਮਵਾਰ ਤੋਂ ਅਗਲੇ ਛੇ ਦਿਨ ਤੱਕ ਸੂਬੇ ’ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ’ਚ ਵਾਧਾ ਹੋਵੇਗਾ ਤੇ ਗਰਮੀ ਵਧੇਗੀ। ਮੌਸਮ ਵਿਭਾਗ ਅਨੁਸਾਰ ਨੌਂ ਮਾਰਚ ਤੱਕ ਮੌਸਮ ਖ਼ੁਸ਼ਕ ਰਹੇਗਾ ਹਾਲਾਂਕਿ ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ’ਚ ਰਾਤਾਂ ਠੰਢੀਆਂ ਰਹੀਆਂ। ਬਠਿੰਡਾ ਸਭ ਤੋਂ ਠੰਢਾ ਰਿਹਾ ਜਿੱਥੇ ਰਾਤ ਦਾ ਤਾਪਮਾਨ 4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਪਤਾ ਲੱਗਾ ਕਿ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਸਭ ਤੋਂ ਵੱਧ ਨੁਕਸਾਨ ਬਠਿੰਡਾ ਜ਼ਿਲ੍ਹੇ ’ਚ ਹੋਇਆ।