ਕਿਸਾਨਾ ਵੱਲੋ 6 ਮਾਰਚ ਨੂੰ ਬੱਸਾ ਅਤੇ ਰੇਲਾਂ ਰਾਹੀ ਦਿੱਲੀ ਕੂਚ ਦਾ ਐਲਾਨ
ਕਿਸਾਨ ਅਦੋਲਨ:3 ਮਾਰਚ 2024
ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਦੂਰ-ਦਰਾਡੇ ਸੂਬਿਆਂ ਦੇ ਕਿਸਾਨ ਰੇਲਾਂ ਅਤੇ ਬੱਸਾਂ ਰਾਹੀਂ ਦਿੱਲੀ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ 6 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ਜਾਣਗੇ।
ਉਨ੍ਹਾਂ ਆਖਿਆ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਨਹੀਂ, ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ। ਪੂਰੇ ਦੇਸ਼ ਦੇ ਕਿਸਾਨ ਦਿੱਲੀ ਜਾਣਗੇ। ਬਾਰਡਰਾਂ ਉਤੇ ਕਿਸਾਨਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਮੋਰਚਿਆਂ ਉਤੇ ਹੀ ਡਟੇ ਰਹਿਣਗੇ।
ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਸਮੇਤ ਅੰਦੋਲਨ ਵਿਚ ਭੇਜਿਆ ਜਾਵੇਗਾ। ਜਿਹੜੇ ਦੂਰ-ਦਰਾਡੇ ਸੂਬਿਆਂ ਦੇ ਕਿਸਾਨ ਹਨ, ਉਹ ਰੇਲਾਂ, ਬੱਸਾਂ ਜਾਂ ਹੋਰ ਸਾਧਨਾਂ ਰਾਹੀਂ ਦਿੱਲੀ ਪਹੁੰਚਣਗੇ।ਉਨ੍ਹਾਂ ਆਖਿਆ ਕਿ ਹੁਣ ਵੇਖਾਂਗੇ ਕਿ ਜੇਕਰ ਕਿਸਾਨ ਬਿਨਾਂ ਟਰੈਕਟਰਾਂ ਦੇ ਦਿੱਲੀ ਜਾਂਦੇ ਹਨ ਤਾਂ ਉਹ ਅੰਦੋਲਨ ਕਰਨ ਦੇਣਗੇ ਜਾਂ ਨਹੀਂ। 10 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।