ਰਾਜਸਥਾਨ ਵਿੱਚ ਅਸਮਾਨੀ ਬਿਜਲੀ ਨਾਲ 5 ਲੋਕਾਂ ਦੀ ਮੌਤ

ਰਾਜਸਥਾਨ: 1 ਮਾਰਚ 2024

ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਮੀਂਹ ਅਤੇ ਗੜੇਮਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਟੋਂਕ ਅਤੇ ਸਵਾਈ ਮਾਧੋਪੁਰ ‘ਚ ਸਵੇਰ ਤੋਂ ਹੀ ਤੇਜ਼ ਹਵਾ ਦੇ ਨਾਲ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ।ਵੱਖ-ਵੱਖ ਥਾਵਾਂ ਤੇ ਬਿਜਲੀ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਤੀ-ਪਤਨੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 4 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜੈਪੁਰ ਵਿਚ ਵੀ ਦੁਪਹਿਰ ਤੋਂ ਸੰਘਣੇ ਬੱਦਲ ਛਾਏ ਹੋਏ ਹਨ।

ਇਥੇ ਚੱਲ ਰਹੀ ਠੰਢੀ ਹਵਾ ਕਾਰਨ ਤਾਪਮਾਨ ਵੀ ਹੇਠਾਂ ਆ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਜੈਸਲਮੇਰ ਅਤੇ ਸ਼੍ਰੀਗੰਗਾਨਗਰ ‘ਚ ਬਾਰਸ਼ ਹੋਈ।