ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹੋਟਲ ਵਿੱਚ ਅੱਗ, 40 ਤੋਂ ਵੱਧ ਮੋਤਾਂ
ਬੰਗਲਾ ਦੇਸ਼:1 ਮਾਰਚ 2024
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੈਲੀ ਰੋਡ ਸਥਿਤ ਇਕ 6 ਮੰਜ਼ਿਲਾ ਰੈਸਟੋਰੈਂਟ ‘ਚ ਵੀਰਵਾਰ ਦੀ ਰਾਤ ਨੂੰ ਇਕ ਵੱਡਾ ਹਾਦਸਾ ਹੋਇਆ। ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗਣ ਕਾਰਨ 44 ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰੀ ਸਮੰਤਾ ਲਾਲ ਸੇਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉਨ੍ਹਾਂ ‘ਚੋਂ 33 ਲੋਕਾਂ ਦੀ ਮੌਤ ਢਾਕਾ ਮੈਡੀਕਲ ਕਾਲਜ ਹਸਪਤਾਲ ਵਿਖੇ ਹੋਈ, ਜਦਕਿ 10 ਨੇ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਵਿਖੇ ਦਮ ਤੋੜਿਆ।
ਉਨ੍ਹਾਂ ਅੱਗੇ ਦੱਸਿਆ ਕਿ 22 ਲੋਕ ਗੰਭੀਰ ਰੂਪ ‘ਚ ਅੱਗ ਦੀ ਚਪੇਟ ‘ਚ ਆਏ ਸਨ, ਜੋ ਕਿ ਹੁਣ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਘਟਨਾ ਤੋਂ ਬਾਅਦ,ਫਾਇਰ ਬ੍ਰਿਗੇਡ ਨੇ ਇੱਕ ਖ਼ਤਰਨਾਕ ਬਚਾਅ ਮੁਹਿੰਮ ਚਲਾਈ ਜਿਸ ਨਾਲ 75 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ‘ਚੋਂ 42 ਲੋਕ ਬੇਹੋਸ਼ ਹੋ ਗਏ ਸਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਲੋਕਾਂ ਨੇ ਮੁਸ਼ੱਕਤ ਨਾਲ ਅੱਗ ਬੁਝਾਈ। ਜਾਣਕਾਰੀ ਮੁਤਾਬਕ ਇਹ ਅੱਗ ਦੇਰ ਰਾਤ ਕਰੀਬ 10 ਵਜੇ ਲੱਗੀ ਸੀ ਤੇ ਕਰੀਬ 2 ਘੰਟੇ ਦੀ ਸਖ਼ਤ ਮਿਹਨਤ ਮੁਸ਼ੱਕਤ ਤੋਂ ਬਾਅਦ ਇਸ ‘ਤੇ ਕਾਬੂ ਪਾਇਆ ਜਾ ਸਕਿਆ।