ਕੀ ਲੱਕ ‘ਚ ਸੱਟ ਕਾਰਨ ਸ਼ੋਅ ਛੱਡ ਦੇਵੇਗੀ ਦੇਵੋਲੀਨਾ? ਮਾਂ ਨੇ ਦਿੱਤਾ ਇਹ ਬਿਆਨ
ਨਵੀਂ ਦਿੱਲੀ : ਬਿੱਗ ਬੌਸ 13 ਦੀ ਕੰਟੈਸਟੈਂਟ ਦੇਵੋਲੀਨਾ ਨੂੰ ਬੀਤੇ ਦਿਨੀਂ ਇਕ ਟਾਸਕ ਦੌਰਾਨ ਸੱਟ ਲੱਗ ਗਈ। ਦੇਵੋਲੀਨਾ ਦੇ ਲੱਕ ‘ਚ ਸੱਟ ਲੱਗੀ ਜਿਸ ਤੋਂ ਬਾਅਦ ਨਾਨਾਵਤੀ ਹਸਪਤਾਲ ‘ਚੋਂ ਡਾਕਟਰ ਨੂੰ ਬੁਲਾਇਆ ਗਿਆ। ਉਨ੍ਹਾਂ ਦਾ ਚੈੱਕਅਪ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਡ ਰੈਸਟ ਕਰਨ ਦੀ ਸਲਾਹ ਦਿੱਤੀ। ਦੇਵੋਲੀਨਾ ਦੇ ਸੱਟ ਲੱਗਣ ਤੋਂ ਬਾਅਦ ਇਹ ਚਰਚਾ ਹੋਣ ਲੱਗੀ ਕਿ ਉਹ ਸ਼ੋਅ ਛੱਡ ਸਕਦੀ ਹੈ।ਇਸ ਵਿਚਕਾਰ ਦੇਵੋਲੀਨਾ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ ਜਿਸ ‘ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਸ਼ੋਅ ਛੱਡੇਗੀ ਜਾਂ ਨਹੀਂ। ਸਪਾਟਬੁਆਏ ਨਾਲ ਗੱਲਬਾਤ ‘ਚ ਦੇਵੋਲੀਨਾ ਦੀ ਮਾਂ ਨੇ ਕਿਹਾ, ‘ਇਨ੍ਹਾਂ ਖ਼ਬਰਾਂ ‘ਚ ਜ਼ਰਾ ਵੀ ਸੱਚਾਈ ਨਹੀਂ ਹੈ ਤੇ ਨਾਂ ਹੀ ਮੈਨੂੰ ਅਜੇ ਤਕ ਇਸ ਬਾਰੇ ‘ਚ ਕੁਝ ਦੱਸਿਆ ਗਿਆ ਹੈ। ਦੇਵੋਲੀਨਾ ਫਾਈਟਰ ਦੀ ਤਰ੍ਹਾਂ ਗੇਮ ਖੇਡ ਰਹੀ ਹੈ। ਉਹ ਬਹਾਦੁਰ ਕੁੜੀ ਹੈ ਤੇ ਸਿਰਫ਼ ਲੱਕ ‘ਚ ਸੱਟ ਕਾਰਨ ਸ਼ੋਅ ਵਿਚ ਨਹੀਂ ਛੱਡੇਗੀ। ਮੈਂ ਫੈਨਜ਼ ਤੋਂ ਇਹੀ ਅਪੀਲ ਕਰਦੀ ਹਾਂ ਕਿ ਉਹ ਦੇਵੋਲੀਨਾ ਨੂੰ ਸੁਪਰੋਟ ਕਰਨ।