ਸ਼ੰਭੂ ਅਤੇ ਖਨੌਰੀ ਦੋਵਾਂ ਸਰਹੱਦਾਂ ‘ਤੇ ਅੱਜ ਕਰਾਂਗੇ ਮੀਟਿੰਗ – ਸਰਵਣ ਸਿੰਘ ਪੰਧੇਰ
ਰਾਜਪੁਰਾ, 25 ਫਰਵਰੀ 2024
ਅੱਜ ਸ਼ੰਭੂ ਅਤੇ ਖਨੌਰੀ ਵਿਖੇ ਮੋਰਚੇ ਦਾ 13ਵਾਂ ਦਿਨ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, ਅੱਜ ਅਸੀਂ ਦੋਵਾਂ ਸਰਹੱਦਾਂ ‘ਤੇ ਕਨਵੈਨਸ਼ਨ ਕਰਾਂਗੇ ਕਿਉਂਕਿ ਡਬਲਿਊ.ਟੀ.ਓ. ‘ਤੇ ਚਰਚਾ ਹੋਵੇਗੀ। ਅਸੀਂ ਮੰਗ ਕੀਤੀ ਹੈ ਕਿ ਖੇਤੀ ਸੈਕਟਰ ਨੂੰ ਡਬਲਯੂ.ਟੀ.ਓ. ਤੋਂ ਬਾਹਰ ਕੱਢਿਆ ਜਾਵੇ।ਅਸੀਂ ਸ਼ਾਮ ਨੂੰ ਇਕ ਪ੍ਰੈੱਸ ਕਾਨਫ਼ਰੰਸ ਕਰਾਂਗੇ…26 ਫਰਵਰੀ ਦੀ ਸਵੇਰ ਨੂੰ ਡਬਲਯੂ.ਟੀ.ਓ., ਕਾਰਪੋਰੇਟ ਘਰਾਣਿਆਂ ਅਤੇ ਸਰਕਾਰਾਂ ਦੇ ਦੁਪਹਿਰ ਨੂੰ ਦੋਹਾਂ ਸਰਹੱਦਾਂ ‘ਤੇ 20 ਫੁੱਟ ਤੋਂ ਵੱਧ ਉੱਚੇ ਪੁਤਲੇ ਫੂਕੇ ਜਾਣਗੇ। 27 ਫਰਵਰੀ ਨੂੰ ਕਿਸਾਨ ਮਜ਼ਦੂਰ ਮੋਰਚਾ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇਸ਼ ਭਰ ਦੇ ਆਪਣੇ ਸਾਰੇ ਆਗੂਆਂ ਦੀ ਮੀਟਿੰਗ ਕਰੇਗਾ। 28 ਫਰਵਰੀ ਨੂੰ ਦੋਵੇਂ ਮੰਚ ਬੈਠ ਕੇ ਗੱਲਬਾਤ ਕਰਨਗੇ। 29 ਫਰਵਰੀ ਨੂੰ ਅਗਲੇ ਕਦਮ ਬਾਰੇ ਫ਼ੈਸਲਾ ਕੀਤਾ ਜਾਵੇਗਾ… ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਨਾਲ ਜੋ ਵੀ ਹੋ ਰਿਹਾ ਹੈ ਉਸ ‘ਤੇ ਬੋਲਣ ਲਈ ਕਹਿ ਰਹੇ ਹਾਂ।