ਸੀਬੀਐਸਈ ਓਪਨ ਬੁੱਕ ਪ੍ਰੀਖਿਆ; 9ਵੀ ਤੋ 12ਵੀ ਜਮਾਤ ਦੇ ਵਿਦਿਆਰਥੀ ਦੇ ਸਕਣਗੇ ਕਿਤਾਬ ਖੋਲ ਕੇ ਪਰੀਖਿਆ, ਨਵੰਬਰ ਵਿਚ ਹੋ ਸਕਦਾ ਹੈ ਟ੍ਰਾਇਲ

ਦਸਵੀਂ ਅਤੇ ਬਾਰਵੀਂ ਬੋਰਡ ਪਰੀਖਿਆ ਨੂੰ ਲ਼ੈ ਕੇ ਇਹ ਵੱਡੀ ਖ਼ਬਰ ਆ ਰਹੀ ਹੈ ਕਿ ਸੀਬੀਐਸਈ ਓਪਨ ਬੁੱਕ ਪਰੀਖਿਆ ਨੂੰ ਲ਼ੈ ਕੇ ਵਿਚਾਰ ਕਰ ਰਹੀ ਹੈ । 9ਵੀ ਤੋਂ 12 ਵੀ ਤੱਕ ਦੇ ਸਾਰੇ ਵਿਦਿਆਰਥੀ ਕਿਤਾਬਾਂ ਨੂੰ ਬੰਦ ਕਰਕੇ ਨਹੀਂ ਬਲਕਿ ਕਿਤਾਬਾਂ ਖੋਲ ਕੇ ਪਰੀਖਿਆ ਦੇ ਸਕਣਗੇ । ਓਪਨ ਬੁੱਕ ਪਰੀਖਿਆ ਵਿਚ ਵਿਦਿਆਰਥੀਆ ਨੂੰ ਆਪਣੇ ਤਿਆਰ ਕੀਤੇ ਗਏ ਨੋਟਸ ਅਤੇ ਪੁਸਤਕਾਂ ਨੂੰ ਨਾਲ ਲਈ ਕੇ ਜਾਣ ਦੀ ਇਜ਼ਾਜ਼ਤ ਹੋਵੇਗੀ । ਇਸ ਟੈਸਟ ਦਾ ਟ੍ਰਾਇਲ  ਚੋਣਵੇਂ ਸਕੂਲਾਂ ਵਿੱਚ ਨਵੰਬਰ – ਦਸੰਬਰ  ਵਿੱਚ 9ਵੀ ਅਤੇ 10ਵੀ ਜਮਾਤ ਲਈ ਅੰਗਰੇਜ਼ੀ,ਗਣਿਤ ,ਤੇ ਵਿਗਿਆਨ ਵਰਗੇ ਵਿਸ਼ਿਆ ਲਈ ਅਤੇ 11ਵੀ ਤੇ12ਵੀ ਜਮਾਤ ਲਈ ਅੰਗਰੇਜ਼ੀ,ਗਣਿਤ,ਤੇ ਜੀਵ -ਵਿਗਿਆਨ ਵਰਗੇ ਵਿਸ਼ਿਆਲਈ ਅਯੋਜਿਤ ਕੀਤਾ ਜਾਵੇਗਾ।

ਓਪਨ ਇਮਤਿਹਾਨਾਂ ਦਾ ਮਕਸਦ ਵਿਦਿਆਰਥੀਆ ਨੂੰ ਇਹ ਸਿਖਾਉਣਾ ਹੈ ਕਿ ਕਿਵੇਂ ਜਾਣਕਾਰੀ ਲੈਣੀ ਹੈ ਅਤੇ ਇਸ ਨੂੰ ਸੋਚ –  ਸਮਝ ਕੇ ,ਡੂੰਘਾਈ ਨਾਲ ਲਾਗੂ ਕਰਨਾ ਹੈ । ਇਕ ਓਪਨ ਬੁੱਕ ਪਰੀਖਿਆ ਵਿੱਚ ਯਾਦ ਕਰਨ ਦਾ ਨਹੀਂ ਬਲਕਿ ਉਸ ਜਾਣਕਾਰੀ ਨੂੰ ਲਾਗੂ ਕਰਨ ਤੇ ਧਿਆਨ ਹੁੰਦਾ ਹੈ। ਤੁਹਾਡੇ ਲਈ ਇਸ ਦਾ ਮਤਲਬ ਹੈ ਕਿ ਤੁਸੀ ਪਾਠ ਪੁਸਤਕ ਤੋਂ ਸਮੱਗਰੀ ਦਾ ਸੰਖੇਪ ਰੂਪ ਨਹੀਂ ਕਰ ਰਹੇ ਹੋਵੋਂਗੇ। ਤੁਸੀ ਖ਼ਾਸ ਸਵਾਲਾ ਅਤੇ ਦ੍ਰਿਸ਼ਾਂ ਬਾਰੇ ਇਸ ਦੀ ਵਿਆਖਿਆ ਕਰ ਰਹੇ ਹੋਵੋਂਗੇ ।

ਉਦਾਹਰਣ ਲਈ , ਤੁਹਾਨੂੰ ਸੈ਼ਕਸਪੀਅਰ ਬਾਰੇ ਇੱਕ ਕਲਾਸ ਵਿੱਚ ਇਹ ਨਹੀਂ ਪੁੱਛਿਆ ਜਾਵੇਗਾ , “ਰੋਮੀਉ ਦਾ ਪਰਿਵਾਰ ਦਾ ਨਾਮ ਕੀ ਹੈ ?” ਜਿਆਦਾ ਸੰਭਾਵਨਾਂ ਇਹ ਹੋਵੇਗੀ , “ਉਦਰਸ਼ਨਾ ਦੀ ਵਰਤੋਂ ਕਰਦੇ ਹੋਏ , ਦੱਸੋ ਕਿ ਰੋਮੀਉ ਦੇ ਪਰਿਵਾਰ ਨੇ ਉਸ ਦੀ ਅੰਤਮ ਮੌਤ ਵਿੱਚ ਯੋਗਦਾਨ ਕਿਉ ਪਾਇਆ?”