ਕੈਨੇਡਾ ਵਿੱਚ ਭਾਰਤੀ ਵੀਜ਼ਾ ਸੇਵਾਵਾਂ ਮੁੜ ਸ਼ੁਰੂ – ਕਈ ਸ਼੍ਰੇਣੀਆਂ ਲਈ ਸੇਵਾਵਾਂ ਬਹਾਲ ਹੋਈਆਂ 

ਨਿਊਜ਼ ਪੰਜਾਬ ਬਿਊਰੋ

ਭਾਰਤ ਸਰਕਾਰ ਕੈਨੇਡਾ ਵਿੱਚ ਕੁਝ ਸ਼੍ਰੇਣੀਆਂ ਲਈ 26 ਅਕਤੂਬਰ 2023 ਤੋਂ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਜਾ ਰਿਹਾ ਹੈ।ਜਿਨ੍ਹਾਂ ਸ਼੍ਰੇਣੀਆਂ ਲਈ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਸ਼ਾਮਲ ਹਨ। ਇਹ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਨੇ ਇੱਕ ਪ੍ਰੈਸ ਰਲੀਜ਼ ਵਿੱਚ ਦਿੱਤੀ ਹੈ।

ਭਾਰਤ – ਕੈਨੇਡਾ ਵਿਵਾਦ ਤੋਂ ਬਾਅਦ 21 ਸਤੰਬਰ ਨੂੰ, ਕੈਨੇਡਾ ਵਿੱਚ ਭਾਰਤ ਲਈ ਵੀਜ਼ਾ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਜੰਸੀ ਨੇ ਕਾਰਜਸ਼ੀਲ ਕਾਰਨਾਂ ਕਰਕੇ ਇਸ ਸਹੂਲਤ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ। ਬੀਐਲਐਸ ਇੰਟਰਨੈਸ਼ਨਲ ਵੱਲੋਂ ਜਾਰੀ ਸੂਚਨਾ ਵਿੱਚ ਕਿਹਾ ਗਿਆ ਸੀ ਕਿ ਸੰਚਾਲਨ ਕਾਰਨਾਂ ਕਰਕੇ, ਕੈਨੇਡਾ ਵਿੱਚ ਭਾਰਤੀ ਵੀਜ਼ਾ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਭਾਵ 21 ਸਤੰਬਰ 2023 ਤੋਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਸਬੰਧੀ ਕੈਨੇਡਾ ਵਿੱਚ ਭਾਰਤੀ ਵੀਜ਼ਾ ਸੇਵਾਵਾਂ ਦੇ ਪੋਰਟਲ ‘ਤੇ ਇੱਕ ਨੋਟਿਸ ਪ੍ਰਕਾਸ਼ਿਤ ਕੀਤਾ ਗਿਆ ਸੀ।