ਸਾਲ ਦਾ ਆਖਰੀ ਚੰਦਰ ਗ੍ਰਹਿਣ ਲੱਗੇਗਾ 28-29 ਅਕਤੂਬਰ ਨੂੰ
ਇਸ ਹਫ਼ਤੇ ਇਕ ਵਾਰ ਫਿਰ ਅਸਮਾਨ ‘ਚ ਇਕ ਖੂਬਸੂਰਤ ਖਗੋਲੀ ਘਟਨਾ ਦੇਖਣ ਨੂੰ ਮਿਲਣ ਵਾਲੀ ਹੈ। ਦਰਅਸਲ 28 ਅਤੇ 29 ਅਕਤੂਬਰ ਦੀ ਰਾਤ ਨੂੰ ਅੰਸ਼ਕ ਚੰਦਰ ਗ੍ਰਹਿਣ ਲੱਗਣ ਵਾਲਾ ਹੈ। 14 ਅਕਤੂਬਰ ਨੂੰ ਸੂਰਜ ਗ੍ਰਹਿਣ ਤੋਂ ਬਾਅਦ ਇਹ ਮਹੀਨੇ ਦੀ ਦੂਜੀ ਖਗੋਲੀ ਘਟਨਾ ਹੈ।Space.com ਦੀ ਰਿਪੋਰਟ ਅਨੁਸਾਰ, ਇਹ ਚੰਦਰਮਾ ਦ੍ਰਿਸ਼ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਉੱਤਰੀ ਅਮਰੀਕਾ, ਉੱਤਰੀ/ਪੂਰਬੀ-ਦੱਖਣੀ ਅਮਰੀਕਾ, ਪ੍ਰਸ਼ਾਂਤ, ਅਟਲਾਂਟਿਕ, ਹਿੰਦ ਮਹਾਸਾਗਰ, ਆਰਕਟਿਕ ਤੇ ਅੰਟਾਰਕਟਿਕਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦਿਖਾਈ ਦੇਵੇਗਾ। ਸਾਲ ਦਾ ਆਖਰੀ ਚੰਦਰ ਗ੍ਰਹਿਣ ਭਾਰਤ ਦੇ ਦਿੱਲੀ, ਗੁਹਾਟੀ, ਜੈਪੁਰ, ਜੰਮੂ, ਕੋਲਹਾਪੁਰ, ਕੋਲਕਾਤਾ ਅਤੇ ਲਖਨਊ, ਮਦੁਰਾਈ, ਮੁੰਬਈ, ਨਾਗਪੁਰ, ਪਟਨਾ, ਰਾਏਪੁਰ, ਰਾਜਕੋਟ, ਰਾਂਚੀ, ਆਗਰਾ, ਰੇਵਾੜੀ, ਅਜਮੇਰ, ਸ਼ਿਮਲਾ, ਸਿਲਚਰ, ਉਦੈਪੁਰ, ਉਜੈਨ, ਚੇਨਈ, ਹਰਿਦੁਆਰ, ਦਵਾਰਕਾ, ਮਥੁਰਾ, ਹਿਸਾਰ, ਵਡੋਦਰਾ, ਵਾਰਾਣਸੀ, ਪ੍ਰਯਾਗਰਾਜ, ਬਰੇਲੀ, ਕਾਨਪੁਰ, ਅਹਿਮਦਾਬਾਦ, ਅੰਮ੍ਰਿਤਸਰ, ਬੇਂਗਲੁਰੂ ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਲੁਧਿਆਣਾ ਸਮੇਤ ਕਈ ਸ਼ਹਿਰਾਂ ‘ਚ ਦਿਖਾਈ ਦੇਵੇਗਾ।ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਕਿਹਾ ਹੈ ਕਿ ਭਾਰਤ, ਖਾਸ ਕਰਕੇ ਅੱਧੀ ਰਾਤ ਨੂੰ ਚੰਦਰਮਾ ਹੌਲੀ-ਹੌਲੀ ਗਾਇਬ ਹੁੰਦਾ ਦੇਖਣ ਨੂੰ ਮਿਲੇਗਾ।
ਚੰਦਰਮਾ 28 ਅਕਤੂਬਰ ਦੀ ਅੱਧੀ ਰਾਤ ਨੂੰ ਪੈਨੰਬਰਾ ਪੜਾਅ ‘ਚ ਦਾਖਲ ਹੋਵੇਗਾ ਤੇ 29 ਅਕਤੂਬਰ ਦੇ ਸ਼ੁਰੂਆਤੀ ਘੰਟਿਆਂ ‘ਚ ਪੂਰੀ ਤਰ੍ਹਾਂ ਲੋਪ ਹੋ ਜਾਵੇਗਾ। ਇਸ ਚੰਦਰ ਗ੍ਰਹਿਣ ਦਾ ਪੈਨੰਬਰਾ ਪੜਾਅ 29 ਅਕਤੂਬਰ ਨੂੰ ਸਵੇਰੇ 1:05 ਵਜੇ ਸ਼ੁਰੂ ਹੋਵੇਗਾ ਤੇ 2:24 ਵਜੇ ਸਮਾਪਤ ਹੋਵੇਗਾ। ਸਰਕਾਰੀ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗ੍ਰਹਿਣ ਕੁੱਲ 1 ਘੰਟਾ 19 ਮਿੰਟ ਤਕ ਰਹੇਗਾ। ਭਾਰਤ ‘ਚ ਅਗਲਾ ਚੰਦਰ ਗ੍ਰਹਿਣ 7 ਸਤੰਬਰ, 2025 ਨੂੰ ਹੋਵੇਗਾ ਤੇ ਇਹ ਪੂਰਨ ਗ੍ਰਹਿਣ ਹੋਵੇਗਾ। ਚੰਦਰਮਾ ਨੂੰ ਧਰਤੀ ਦੀ ਛਾਇਆ ‘ਚ ਨੰਗੀਆਂ ਅੱਖਾਂ ਨਾਲ ਦੇਖਣਾ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ। In-The-Sky.org ਨੇ ਉਨ੍ਹਾਂ ਥਾਵਾਂ ਬਾਰੇ ਜਾਣਕਾਰੀ ਦਿੱਤੀ ਹੈ ਜਿੱਥੋਂ ਚੰਦਰ ਗ੍ਰਹਿਣ ਦੇਖਿਆ ਜਾ ਸਕਦਾ ਹੈ। ਇਸ ਖਗੋਲੀ ਵਰਤਾਰੇ ਦਾ ਦੱਖਣ-ਪੱਛਮੀ ਦ੍ਰਿਸ਼ ਖਾਸ ਤੌਰ ‘ਤੇ ਨਵੀਂ ਦਿੱਲੀ ਤੋਂ ਦੇਖਿਆ ਜਾ ਸਕਦਾ ਹੈ। In-The-Sky.org ਦੇ ਅਨੁਸਾਰ ਗ੍ਰਹਿਣ ਦੇ ਆਖਰੀ ਪਲਾਂ ‘ਤੇ ਚੰਦਰਮਾ ਹੌਰੀਜਨ ਤੋਂ 62 ਡਿਗਰੀ ਉੱਪਰ ਸਥਿਤ ਹੋਵੇਗਾ।