ਪਰਿਵਾਰਾਂ ਦੀ ਬੇ-ਰੁਖੀ —- ਕੋਰੋਨਾ ਵਾਇਰਸ ਵਾਲੇ ਮਿਰਤਕਾਂ ਦਾ ਸੰਸਕਾਰ ਕਰਨ ਲਈ ਅੱਗੇ ਆਏ ਚਾਰ ਨੌਜਵਾਨ — ਮੇਅਰ ਸੰਧੂ ਨੇ ਦਿਤੀ ਸੀ ਪ੍ਰੇਰਣਾ

ਰਾਜਿੰਦਰ ਸਿੰਘ – ਨਿਊਜ਼ ਪੰਜਾਬ

ਲੁਧਿਆਣਾ,10 ਅਪ੍ਰੈਲ — ਕਰੌਨਾ ਵਾਇਰਸ ਦੇ ਭਿਆਨਕ ਸੰਕਟ ਦੇ ਚਲਦਿਆਂ ਅਜ ਸ਼੍ਰੀ ਬਲਕਾਰ ਸਿੰਘ ਸੰਧੂ,ਮੇਅਰ ਲੁਧਿਆਣਾ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਵਾਰਡ ਵਿੱਚੋਂ ਚਾਰ ਨੌਜਵਾਨਾਂ ਮਨਦੀਪ ਕੇਸ਼ਵ  ,  ਸੰਜੀਵ ਕੁਮਾਰ , ਚਰਨਜੀਤ ਸਿੰਘ ਅਤੇ ਪ੍ਰਿੰਸ ਕਪੂਰ ਸਾਰੇ ਵਾਸੀ ਰਿਸ਼ੀ ਨਗਰ, ਛੋਟੀ ਹੈਬੋਵਾਲ, ਲੁਧਿਆਣਾ  ਨੇ ਐਲਾਨ ਕੀਤਾ  ਕਿ ਉਹ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਵਿਅਕਤੀਆਂ ਦੀਆਂ ਮਿਰਤਕ ਦੇਹਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਵਾਰਿਕ ਮੈਂਬਰ ਨਹੀਂ ਸੰਭਾਲਣ ਗੇ ਉਨ੍ਹਾਂ ਸਰੀਰਾਂ ਦਾ ਉਹ ਅੰਤਿਮ ਸੰਸਕਾਰ ਕਰਨ ਗੇ |ਇਹ ਕਾਰਜ ਉਹ ਡਾਕਟਰਾਂ ਦੇ ਦਿਸ਼ਾ-ਨਿਰਦੇਸ਼ਾਂ ਨਾਲ ਹੀ ਕਰਨਗੇ । ਹਰਪਾਲ ਸਿੰਘ ਨਿਮਾਣਾ ਮੀਡੀਆ ਅਫਸਰ,ਮੇਅਰ ਦਫਤਰ, ਨਗਰ ਨਿਗਮ,ਲੁਧਿਆਣਾ ਅਨੁਸਾਰ  ਇਸ ਤੋਂ ਪਹਿਲਾਂ ਵੀ ਇਹ ਨੌਜਵਾਨ ਟਰੈਫਿਕ ਮਾਰਸ਼ਲ ਦੇ ਤੌਰ ਤੇ ਸੇਵਾ ਕਰ ਰਹੇ ਹਨ। ਮੇਅਰ ਬਲਕਾਰ ਸਿੰਘ ਸੰਧੂ ਵਲੋਂ ਜਿਥੇ ਇਹਨਾਂ ਨੌਜਵਾਨਾਂ ਦਾ ਧੰਨਵਾਦ ਕੀਤਾ ਉਥੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਕਿ ਸਾਨੂੰ ਕੋਈ ਐਸੀ ਦੁਖਦਾਈ ਘੜੀ ਦਾ ਸਾਹਮਣਾ ਹੀ ਨਾ ਕਰਨਾ ਪਵੇ।