ਪਦੱਮ ਸ਼੍ਰੀ ਦਾ ਅੰਤਿਮ ਸਸਕਾਰ ਰੋਕਣ ਵਾਲਾ ਮੁੱਖ ਅਧਿਆਪਕ ਨੌਕਰੀ ਤੋਂ ਮੁਅੱਤਲ

ਨਿਊਜ਼ ਪੰਜਾਬ

ਅੰਮ੍ਰਿਤਸਰ,10 ਅਪ੍ਰੈਲ- ਪਦੱਮ ਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਨੂੰ ਮਨ੍ਹਾ ਕਰਨ ਅਤੇ ਸ਼ਮਸ਼ਾਨ ਘਾਟ ਨੂੰ ਤਾਲਾ ਲਾਉਣ ਵਾਲੇ ਦੇਣ ਵਾਲੇ ਕੌਂਸਲਰ ਪਤੀ  ਹਰਪਾਲ ਸਿੰਘ ਨੂੰ ਜੋ ਸਰਕਾਰੀ ਸਕੂਲ ਵਿਚ  ਮੁੱਖ ਅਧਿਆਪਕ ਸੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ  ।ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ: ਸੈ: ) ਅਮਤੀਰਸਰ ਵੱਲੋਂ ਕੀਤਾ ਗਿਆ ਹੈ ।