ਸਾਈਕਲ ਉਦਯੋਗ ਦੀਆਂ ਚੋਣਾਂ ਵਿੱਚ ਲੱਕੀ ਗਰੁੱਪ ਦੀ ਹੁੰਝਾ ਫੇਰ ਜਿੱਤ – ਲੱਕੀ, ਭੋਗਲ, ਜੈਨ, ਮੱਕੜ, ਸਰਹਾਲੀ, ਨਾਜ਼, ਵਲੈਤੀ ਰਾਮ ਅਤੇ ਰਹੇਜ਼ਾ ਵੱਡੇ ਫਰਕ ਨਾਲ ਹੋਏ ਜੇਤੂ

ਨਿਊਜ਼ ਪੰਜਾਬ ਬਿਊਰੋ

ਲੁਧਿਆਣਾ, ਸਾਈਕਲ ਇੰਡਸਟਰੀ ਦੀ ਸਬ ਤੋਂ ਵੱਡੀ ਸੰਸਥਾ ਯੂ ਸੀ ਪੀ ਐਮ ਏ ਦੀਆਂ ਅਜ ਹੋਈਆਂ ਚੋਣਾਂ ਵਿੱਚ

ਲੱਕੀ ਗਰੁੱਪ ਨੇ ਸਾਰੀਆਂ ਸੀਟਾਂ ਵੱਡੇ ਬਹੁਮਤ ਨਾਲ ਜਿੱਤ ਲਈਆਂ ਹਨ I

ਪ੍ਰਾਪਤ ਸੂਚਨਾ ਅਨੁਸਾਰ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਭੋਗਲ, ਰਾਜੀਵ ਜੈਨ ਜਨਰਲ ਸਕੱਤਰ, ਸਤਨਾਮ ਸਿੰਘ ਮੱਕੜ ਮੀਤ ਪ੍ਰਧਾਨ, ਰਾਜਿੰਦਰ ਸਿੰਘ ਸਰਹਾਲੀ ਸਕੱਤਰ , ਸੁਰਿੰਦਰ ਪਾਲ ਸਿੰਘ ਮੱਕੜ ( ਸੋਨੂੰ ਨਾਜ਼ )ਪ੍ਰੋਪੇਗੰਡਾ ਸਕੱਤਰ, ਵਲੈਤੀ ਰਾਮ ਜੁਇੰਟ ਸਕੱਤਰ ਅਤੇ ਫਾਇਨਾਸ ਸਕੱਤਰ ਰੋਹਿਤ ਰਹੇਜ਼ਾ ਚੋਣ ਜਿੱਤ ਗਏ ਹਨ,