ਯੂ ਸੀ ਪੀ ਐਮ ਏ ਚੋਣਾਂ – ਭੋਗਲ, ਜੈਨ, ਮੱਕੜ ਅਤੇ ਰਹੇਜਾ ਵੀ ਜਿੱਤੇ

ਨਿਊਜ਼ ਪੰਜਾਬ ਬਿਊਰੋ

ਲੁਧਿਆਣਾ, ਸਾਈਕਲ ਇੰਡਸਟਰੀ ਦੀ ਸਬ ਤੋਂ ਵੱਡੀ ਸੰਸਥਾ ਯੂ ਸੀ ਪੀ ਐਮ ਏ ਦੀਆਂ ਅਜ ਹੋਈਆਂ ਚੋਣਾਂ ਦੀ ਗਿਣਤੀ ਵਿੱਚ ਮਿਲੇ ਸ਼ੁਰੂਆਤੀ ਰੁਝਾਨਾ ਅਨੁਸਾਰ ਲੱਕੀ ਗਰੁੱਪ ਅੱਗੇ ਚੱਲ ਰਿਹਾ ਹੈ,

ਨਵੇਂ ਰੁਝਾਨਾ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਭੋਗਲ, ਰਾਜੀਵ ਜੈਨ ਜਨਰਲ ਸਕੱਤਰ, ਸਤਨਾਮ ਸਿੰਘ ਮੱਕੜ ਮੀਤ ਪ੍ਰਧਾਨ ਅਤੇ ਫਾਇਨਾਸ ਸਕੱਤਰ ਰੋਹਿਤ ਰਹੇਜ਼ਾ ਚੋਣ ਜਿੱਤ ਗਏ ਹਨ, 

 

ਸਭ ਤੋਂ ਪਹਿਲੇ ਹੋਈ ਗਿਣਤੀ ਵਿਚ ਰਾਜਿੰਦਰ ਸਿੰਘ ਸਰਹਾਲੀ, ਸੁਰਿੰਦਰ ਪਾਲ ਸਿੰਘ ਮੱਕੜ ( ਸੋਨੂੰ ਨਾਜ਼ ), ਵਲੈਤੀ ਰਾਮ ਵੱਡੀ ਲੀਡ ਨਾਲ ਜਿੱਤ ਗਏ ਹਨ,

ਪ੍ਰਾਪਤ ਸੂਚਨਾ ਅਨੁਸਾਰ ਜੋਇੰਟ ਸੈਕਟਰੀ ਲਈ ਲਕੀ ਗਰੁੱਪ ਦੇ ਵਲੈਤੀ ਰਾਮ ਦੁਰਗਾ ਲਗਭਗ 400 ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਚਲ ਰਹੇ ਹਨ ਲਕੀ ਗਰੁੱਪ ਦੇ ਹੀ ਪ੍ਰੋਪੇਗੰਡਾ ਸੈਕਟਰੀ ਲਾਇ ਸੋਨੂ ਨਾਜ਼ 390 ਵੋਟਾਂ ਦੇ ਵੱਡੇ ਫਰਕ ਨਾਲ ਅੱਗੇ ਚਲ ਰਿਹਾ ਹੈ ਤਾਜ਼ਾ ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਸਰਹਾਲੀ ਵੀ ਵੱਡੇ ਫਰਕ ਨਾਲ ਲੀਡ ਕਰ ਰਹੇ ਹਨ, ਅਧਿਕਾਰਤ ਤੋਰ ਤੇ ਐਲਾਨ ਹੋਣਾ ਬਾਕੀ ਹੈ I