‘ ਯੇ ਕਾਲੀ ਕਾਲੀ ਆਖੇਂ ‘ ਵਰਗੇ ਕਈ ਸੁਪਰ ਹਿੱਟ ਗਾਣੇ ਲਿਖਣ ਵਾਲੇ ਦੇਵ ਕੋਹਲੀ ਦਾ ਦਿਹਾਂਤ

ਮੁੰਬਈ, 26 ਅਗਸਤ
‘ਯੇ ਕਾਲੀ-ਕਾਲੀ ਆਂਖੇਂ’, ‘ਦਿਲ ਦੀਵਾਨਾ ਬਿਨ ਸਜਨਾ ਕੇ ਮਾਨੇ ਨਾ’ ਅਤੇ ‘ਚਲਤੀ ਹੈ ਕਿਆ ਨੌ ਸੇ ਬਾਰਾ’ ਵਰਗੇ ਯਾਦਗਾਰੀ ਸੁਪਰਹਿੱਟ ਬਾਲੀਵੁੱਡ ਗੀਤ ਲਿਖਣ ਵਾਲੇ ਉੱਘੇ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਉਨ੍ਹਾਂ ਨੇ ਆਪਣੇ ਅੰਧੇਰੀ ਘਰ ਵਿੱਚ ਆਖਰੀ ਸਾਹ ਲਿਆ।

ਉਨ੍ਹਾਂ ਦਾ ਜਨਮ 2 ਨਵੰਬਰ 1942 ਨੂੰ ਰਾਵਲਪਿੰਡੀ (ਹੁਣ ਪਾਕਿਸਤਾਨ) ਵਿੱਚ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ‘ਲਾਲ ਪੱਥਰ’, ‘ਮੈਂਨੇ ਪਿਆਰ ਕੀਆ’, ‘ਬਾਜ਼ੀਗਰ’, ‘ਜੁੜਵਾ 2’, ‘ਸ਼ੂਟਆਊਟ ਐਟ ਲੋਖੰਡਵਾਲਾ’, ਅਤੇ ‘ਹਮ ਆਪਕੇ ਹੈਂ ਕੌਨ’ ਵਰਗੀਆਂ 100 ਤੋਂ ਵੱਧ ਫਿਲਮਾਂ ਲਈ ਗੀਤ ਲਿਖੇ। ਉਨ੍ਹਾਂ ਮਰਹੂਮ ਸ਼ੰਕਰ-ਜੈਕਿਸ਼ਨ, ਲਕਸ਼ਮੀਕਾਂਤ-ਪਿਆਰੇਲਾਲ, ਆਰਡੀ ਬਰਮਨ, ਅਨੂ ਮਲਿਕ, ਰਾਮ-ਲਕਸ਼ਮਣ, ਆਨੰਦ ਰਾਜ ਆਨੰਦ, ਆਨੰਦ-ਮਿਲਿੰਦ, ਵਿਸ਼ਾਲ-ਸ਼ੇਖਰ ਅਤੇ ਉੱਤਮ ਸਿੰਘ ਸਮੇਤ ਬਹੁਤ ਸਾਰੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ