Breaking News – ਸਾਬਕਾ ਮੰਤਰੀ ਆਸ਼ੂ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਫਸਰਾਂ ਦੇ ਘਰ ਈ ਡੀ ਦੀ ਰੇਡ

ਲੁਧਿਆਣਾ , 24 ਅਗਸਤ

ਅੱਜ ਵੀਰਵਾਰ ਸਵੇਰੇ ਲੁਧਿਆਣਾ ਵਿਖੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਕੇਂਦਰੀ ਜਾਂਚ ਏਜੇਂਸੀ ਈਡੀ ਨੇ ਛਾਪਾ ਮਾਰਿਆ । ਕੋਚਰ ਮਾਰਕੀਟ ਨੇੜੇ ਆਸ਼ੂ ਦੇ ਘਰ ਤੋਂ ਇਲਾਵਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਡੀ ਐਫ ਸੀ ਹਰਵੀਨ ਕੌਰ ਅਤੇ ਕਈ ਅਫਸਰਾਂ ਦੇ ਘਰ ਵੀ ਅਫਸਰ ਪਹੁੰਚੇ ਹਨ। ਫ਼ਿਲਹਾਲ ਅਫਸਰਾਂ ਵਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸਾਬਕਾ ਮੰਤਰੀ ਦੇ ਘਰ ਦੇ ਬਾਹਰ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ।

ਪਿਛਲੀ ਕਾਂਗਰਸ ਸਰਕਾਰ ਵਿੱਚ ਭਾਰਤ ਭੂਸ਼ਣ ਆਸ਼ੂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸਨ । ਆਸ਼ੂ ਤੇ ਅਨਾਜ ਦੀ ਢੋਆ ਢੁਆਈ ਸਮੇਤ ਕਈ ਹੋਰ ਘੋਟਾਲਿਆਂ ਦੇ ਇਲਜ਼ਾਮ ਲੱਗੇ ਸਨ । ਪੰਜਾਬ ਵਿਜੀਲੈਂਸ ਨੇ ਲੁਧਿਆਣਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਆਸ਼ੂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਆਸ਼ੂ ਨੂੰ ਕਈ ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਸੀ | ਹੁਣ ਆਸ਼ੂ ਜ਼ਮਾਨਤ ਤੇ ਬਾਹਰ ਆਏ ਸਨ ।ਜਾਣਕਾਰੀ ਅਨੁਸਾਰ ਈਡੀ ਨੇ ਵਿਜੀਲੈਂਸ ਤੋਂ ਅਨਾਜ ਘੋਟਾਲੇ ਦੇ ਕਾਗਜ਼ ਲੈ ਲਏ ਸਨ ਅਤੇ ਜਾਂਚ ਦੌਰਾਨ ਅੱਜ ਸਾਬਕਾ ਮੰਤਰੀ ਦੇ ਘਰ ਛਾਪਾ ਮਾਰਿਆ ਗਿਆ ਹੈ । ਖ਼ਬਰ ਲਿਖੇ ਜਾਣ ਤੱਕ ਅਫਸਰਾਂ ਵਲੋਂ ਜਾਂਚ ਜਾਰੀ ਸੀ ।