ਫੌਕਲ ਪੁਆਇੰਟ ਇਲਾਕੇ ਵਿਚੋਂ ਚੋਰਾਂ ਦਾ ਗ੍ਰੋਹ ਆਇਆ ਕਾਬੂ – ਜੀਵਨ ਨਗਰ ਚੌਂਕੀ ਦੀ ਪੁਲਿਸ ਪਾਰਟੀ ਨੇ ਕੀਤੀ ਕਾਰਵਾਈ
ਰਾਜਿੰਦਰ ਸਿੰਘ ਸਰਹਾਲੀ / ਨਿਊਜ਼ ਪੰਜਾਬ ਬਿਊਰੋ
ਲੁਧਿਆਣਾ – ਥਾਣਾ ਫੋਕਲ ਪੁਆਇੰਟ ਲੁਧਿਆਣਾ ਦੇ ਅਧੀਨ ਪੁਲਿਸ ਚੌਕੀ ਜੀਵਨ ਨਗਰ ਦੀ ਪੁਲਿਸ ਪਾਰਟੀ ਨੇ ਇਨਚਾਰਜ ASI ਦਲਬੀਰ ਸਿੰਘ ਦੀ ਅਗਵਾਈ ਹੇਠ ਫੌਕਲ ਪੁਆਇੰਟ ਇਲਾਕੇ ਵਿਚੋਂ ਚੋਰੀਆਂ ਕਰਨ ਵਾਲੇ ਗ੍ਰੋਹ ਨੂੰ ਕਾਬੂ ਕੀਤਾ ਹੈ l
ਜਾਰੀ ਪ੍ਰੈਸ ਨੋਟ ਅਨੁਸਾਰ ਸ: ਮਨਦੀਪ ਸਿੰਘ ਸਿਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ.ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ.ਜੁਆਇੰਟ ਕਮਿਸ਼ਨਰ ਪੁਲਿਸ ਦਿਹਾੜੀ ਲੁਧਿਆਣਾ, ਸ੍ਰੀ ਕੁਮਾਰ ਗੁਪਤਾ ਆਈ.ਪੀ.ਐਸ. ਏ.ਡੀ.ਸੀ.ਪੀ ਜਨ- ਲੁਧਿਆਣਾ, ਸ੍ਰੀ ਜਤਿੰਦਰ ਸਿੰਘ ਪੀ.ਪੀ.ਐਸ.ਏ.ਸੀ.ਪੀ. ਇੰਡ.ਏਰੀਆ-ਏ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਫੋਕਲ ਪੁਆਇੰਟ ਲੁਧਿਆਣਾ ਦੀ ਨਿਗਰਾਨੀ ਹੇਠ ਸਮਾਜ ਵਿਰੋਧੀ ਅਨਸਰਾ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਮਿਤੀ 05-08-2023 ਨੂੰ ਚੌਕੀ ਜੀਵਨ ਨਗਰ ਤੇ ਇਨਚਾਰਜ ASI ਦਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੇੜੇ ਬਿੰਦਰਾਂ ਕੰਪਲੈਕਸ ਫੇਸ 5 ਫੋਕਲ ਪੁਆਇੰਟ ਲੁਧਿਆਣਾ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਰਵੀ ਗਿਰੀ, ਵਿਨੋਦ ਕੁਮਾਰ ਉਰਫ ਕਾਲੀਆ, ਸੋਨੂੰ ਪਾਲ, ਮਨੋਜ ਕੁਮਾਰ ਉਰਫ ਕਾਂਡਾ, ਸੰਜੇ ਕੁਮਾਰ, ਰਵੀ ਕੁਮਾਰ ਉਰਫ ਛੋਟਾ ਰਵੀਂ ਅਤੇ ਸੰਨੀ ਕੁਮਾਰ ਨੇ ਆਪਸ ਵਿਚ ਮਿਲ ਕੇ ਚੌਰੀਆਂ ਲੂਟਾਂ ਖੋਹਾਂ ਕਰਨ ਲਈ ਇੱਕ ਗੈਂਗ ਬਣਾਇਆ ਹੋਇਆ ਹੈ,ਜੋ ਇਹ ਸਾਰੇ ਵਿਅਕਤੀ ਮਾਰੂ ਹਥਿਆਰਾ ਨਜਾਇਜ਼ ਅਸਲੇ ਨਾਲ ਲੈਸ ਹੋ ਕੇ ਨੇਡ਼ੇ BSNL ਐਕਸਚੇਂਜ ਫੇਸ-5 ਫੋਕਲ ਪੁਆਇੰਟ ਲੁਧਿਆਣਾ ਦੇ ਨਾਲ ਲੱਗਦੇ ਬੇਅਬਾਦ ਪਲਾਟ ਵਿੱਚ ਬੈਠੇ ਕਿਸੇ ਵੱਡੀ ਫੈਕਟਰੀ ਵਿੱਚ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ ਅਗਰ ਮੌਕਾ ਪਰ ਰੇਡ ਕੀਤੀ ਜਾਵੇ ਤਾਂ ਇਹ ਸਾਰੇ ਵਿਅਕਤੀ ਮਾਰੂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ ।ਜਿਸ ਤੋਂ ਮੁਕੱਦਮਾ ਨੰਬਰ 113 ਮਿਤੀ 05-08-2023 ਅੱਧ 399,402 IPC 25-51- 59 ARMS, ACT ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਮੌਕਾ ਪਰ ਰੇਡ ਕਰਕੇ ਨਿਮਨ ਲਿਖਤ ਦੋਸ਼ੀਆ ਨੂੰ ਕਾਬੂ ਕਰਕੇ ਉਹਨਾ ਦੇ ਕਬਜਾ ਵਿਚੋ ਇੱਕ ਦੇਸੀ ਪਿਸਟਲ (ਕਟਾ) 12 ਬੋਰ ਸਮੇਤ 2 ਕਾਰਤਕ ਜਿੰਦਾ 12 ਬੋਰ, 2 ਦਾਤ ਲੋਹਾ, – ਰਾਡ ਲੋਹਾ ਅਤੇ TVS ਜੁਪੀਟਰ ਸਕੂਟਰੀ ਨੰਬਰੀ 13-10-HX-0857 ਬਾਅਦ ਕੀਤਾ ਅਤੇ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ, ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆ ਪਾਸੋ ਇੱਕ ਰਿਕਸ਼ਾ ਰੇਹੜਾ ਅਤੇ 250 ਕਿਲ ਸਕਰੈਪ ਲੋਹਾ ਵੀ ਬਾਮਦ ਕਰਵਾਇਆ ਗਿਆ। ਦੋਸ਼ੀਆ ਪਾਸੋਂ ਹੋਰ ਵੀ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਜਿਹਨਾ ਪਾਸੋਂ ਹੋਰ ਵੀ ਲੁੱਟ ਖੋਹ/ਚੋਰੀ ਕੀਤਾ ਸਮਾਨ ਬ੍ਰਾਮਦ ਹੋਣ ਦੀ ਸੰਭਾਵਨਾ ਹੈ ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ
1. ਰਵੀ ਗਿਰੀ ਪੁੱਤਰ ਰਾਮ ਸ੍ਰੀ ਗਿਰੀ ਵਾਸੀ ਪਿੰਡ ਮੌਰਚਾਂ ਥਾਣਾ ਖਾਸੇ ਜਿਲਾ ਜਨਪੁਰ ਯੂ.ਪੀ. ਹਾਲ ਵਾਸੀ ਸਰਦਾਰ ਦਾ ਵਿਹੜਾ ਨੇੜੇ ਰੇਲਵੇ ਵਾਟਕ ਤੋਂ ਠੇਕਾ ਗੋਬਿੰਦਗੜ ਥਾਣਾ ਫੋਕਲ ਪੁਆਇੰਟ ਲੁਧਿਆਣਾ।
2 ਵਿਨੋਦ ਕੁਮਾਰ ਉਰਫ ਕਾਲੀਆਂ ਪੁੱਤਰ ਰਾਮ ਨਿਵਾਸ ਵਾਸੀ ਪਿੰਡ ਮੰਡਲੀ ਗਾਂਵ ਥਾਣਾ ਪਨੇਰਾ ਜਿਲਾ ਮਹਾਰਾਜਗੰਜ ਯੂ.ਪੀ. ਹਾਲ ਵਾਸੀ ਪਲਾਈਬੋਰਡ ਵਾਲਿਆਂ ਦਾ ਵਿਹੜਾ ਨੇੜੇ ਸਰਾਬ ਠੇਕਾ ਤੇ ਚੌਕੀ ਢੰਡਾਰੀ ਖੁਰਦ ਥਾਣਾ ਫੋਕਲ ਪੁਆਇੰਟ ਲੁਧਿਆਣਾ। 3 ਸੋਨੂੰ ਪਾਲ ਪੁੱਤਰ ਦੇਵ ਮੁੰਨੀ ਪਾਲ ਵਾਸੀ ਪਿੰਡ ਮਾਊਦੀਨਪੁਰ ਥਾਣਾ ਅਪਰੇਡ ਜਿਲਾ ਫਤਿਹਪੁਰ ਯੂ.ਪੀ. ਹਾਲ ਵਾਸੀ ਰਾਮ ਸਿੰਘ ਦਾ ਵਿਹੜਾ
ਗਲੀ ਨੰਬਰ । ਈਸ਼ਵਰ ਕਲੋਨੀ ਢੰਡਾਰੀ ਖੁਰਦ ਖਾਣਾ ਫੋਕਲ ਪੁਆਇੰਟ ਲੁਧਿਆਣਾ ਤੇ ਮਨੋਜ ਕੁਮਾਰ ਉਰਫ ਕਾਂਵਾਂ ਪੁੱਤਰ ਵਿਨੋਦ ਕੁਮਾਰ ਵਾਸੀ ਪਿੰਡ ਦਾਮ ਹਈ ਜਿਲਾ ਕਾਠਮਾਂਡੂ ਨੇਪਾਲ ਹਾਲ ਵਾਸੀ ਲੇਬਰ ਮੰਡੀ ਚੇਸ਼ ਜਾਰੀ ਪੁਲ ਦੇਸ਼ ਨੂੰ ਵੋਕਲ ਪੁਆਇੰਟ ਲੁਧਿਆਣਾ। 5 ਸੰਜੇ ਕੁਮਾਰ ਪੁੱਤਰ ਘੜੀ ਰਾਮ ਵਰਮਾ ਵਾਸੀ ਪਿੰਡ ਪੜਵਾਤਾਰਾ ਥਾਣਾ ਸ਼ੀਆ ਜ਼ਿਲਾ ਬੈਹਰਾਇਜ਼ ਯੂ.ਪੀ. ਹਾਲ ਵਾਸੀ ਲੇਬਰ ਮੰਡੀ ਚੌਂਕ
6 ਰਵੀ ਕੁਮਾਰ ਉਰਫ ਛੋਟਾ ਰਵੀ ਪੁੱਤਰ ਸੁਨੀਤ ਕੁਮਾਰ ਵਾਸੀ ਪਿੰਡ ਕਰਨਾਲ ਬੰਦਾ ਖੇੜਾ ਥਾਣਾ ਸਦਰ ਜਿਲਾ ਕਰਨਾਲ ਹਰਿਆਣਾ ਹਾਲ ਵਸੀ ਵਡਾਰੀ ਪੁੱਲ ਖੁੱਲ੍ਹੀਆਂ ਜੀ.ਟੀ. ਰੋਡ ਲੁਧਿਆਣਾ 7 ਸਨੀ ਕੁਮਾਰ ਪੁੱਤਰ ਮਨਸਾ ਰਾਮ ਵਾਸੀ ਸ਼ਹਿਰ ਮੋਰਿੰਡਾ ਜਿਲ੍ਹਾ ਮੋਹਾਲੀ ਹਾਲ ਵਾਸੀ ਢੰਡਾਰੀ ਪੁੱਲ ਝੁੱਗੀਆ ਜੀ.ਟੀ. ਰੋਡ ਲੁਧਿਆਣਾ।
ਕੁਝ ਬ੍ਰਾਮਦਗੀ :-
1) ਇੱਕ ਦੇਸੀ ਪਿਸਟਲ ( ਕਟਾ) 12 ਬੋਰ ਸਮੇਤ 2 ਕਾਰਤੂਸ ਜਿੰਦਾ (3) 2 ਵਾਰ ਲੋਹਾ, (3)4 ਰਾਤ ਲੋਹਾ ਅਤੇ (4) TVS ਜੂਪੀਟਰ ਸਕੂਟਰੀ ਨੰਬਰੀ PB 10 HX40857, (5) ਇੱਕ ਰਿਕਸਾ ਰੇਹੜਾ (6) 250 ਕਿੱਲੋ ਸੁਕਰੋਪ ਨੇਹਾ।