ਬਾਬਾ ਨਾਨਕ ਦੇ ਤਿੰਨ ਉਪਦੇਸ਼ਾਂ ਦੀ ਅਹਿਮੀਅਤ – ਵਿਚਾਰ ਗਿਆਨੀ ਜਸਵੀਰ ਸਿੰਘ ਚਾਕਰ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 8 ਅਗਸਤ 2023
ਨਿਊਜ਼ ਪੰਜਾਬ
ਬਾਬਾ ਨਾਨਕ ਦੇ ਤਿੰਨ ਉਪਦੇਸ਼ਾਂ ਦੀ ਅਹਿਮੀਅਤ – ਵਿਚਾਰ ਗਿਆਨੀ ਜਸਵੀਰ ਸਿੰਘ ਚਾਕਰ
ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੪ ਸਾਵਣ (ਸੰਮਤ ੫੫੫ ਨਾਨਕਸ਼ਾਹੀ) ਅੰਗ ੮੦੨
Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 24th Sawan (Samvat 555 Nanakshahi) 08-August-2023 Ang 802
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥ ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥ ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥ ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥ ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥ ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥ ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥
ਪਦਅਰਥ: ਮੈ ਮਨਿ = ਮੇਰੇ ਮਨ ਵਿਚ। ਟੇਕ = ਆਸਰਾ। ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ।੧।ਰਹਾਉ। ਸੋ ਜਨੁ = ਉਹ ਬੰਦਾ। ਨਿਹਾਲਾ = ਆਨੰਦ = ਭਰਪੂਰ। ਜਿਸ ਨੋ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ। ਵੇਖੋ ‘ਗੁਰਬਾਣੀ ਵਿਆਕਰਣ’}। ਹੋਇ = ਹੁੰਦਾ ਹੈ (ਪ੍ਰਭੂ) । ਸਫਲ ਮੂਰਤਿ = ਉਹ ਜਿਸ ਦੀ ਹਸਤੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰ ਸਕਦੀ ਹੈ। ਕਲਾ = ਸੱਤਿਆ, ਤਾਕਤ। ਹਜੂਰੇ = ਅੰਗ = ਸੰਗ।੧। ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਸੋਇ = ਸੋਭਾ। ਜਾਤਾ = ਪਛਾਣਿਆ, ਸਾਂਝ ਪਾਈ। ਅਰਾਧਹਿ = ਅਰਾਧਦੇ ਹਨ। ਵਖਾਣਹਿ = ਉਚਾਰਦੇ ਹਨ। ਰਾਤਾ = ਰੰਗਿਆ ਹੋਇਆ। ਮਾਗੈ = ਮੰਗਦਾ ਹੈ। ਕਰਮਿ = ਮੇਹਰ ਨਾਲ। ਕਮਾਵਾ = ਕਮਾਵਾਂ, ਮੈਂ ਕਮਾ ਸਕਦਾ ਹਾਂ। ਦੇਖਣੁ ਪਾਵਾ = ਦੇਖ ਸਕਾਂ।੨। ਕਾਢੀਅਹਿ = ਕਹੇ ਜਾਂਦੇ ਹਨ। ਵਾਸੋ = ਨਿਵਾਸ, ਬਹਿਣ = ਖਲੋਣ। ਅਰਾਧੀਐ = ਆਰਾਧਿਆ ਜਾ ਸਕਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਮਨੈ = ਮਨਿ, ਮਨ ਵਿਚ। ਪਰਗਾਸੋ = ਚਾਨਣ। ਕਾਟੀਐ = ਕੱਟਿਆ ਜਾਂਦਾ ਹੈ। ਚੂਕੈ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ। ਨਾਨਕ = ਹੇ ਨਾਨਕ! ਭਾਣੇ = ਚੰਗੇ ਲੱਗਦੇ ਹਨ।੩। ਅਪਾਰ = ਹੇ ਬੇਅੰਤ! ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਬਿਨਸਹਿ = ਨਾਸ ਹੋ ਜਾਂਦੇ ਹਨ। ਘਨੇਰੇ = ਬਹੁਤ। ਪਰੇਤ = ਪ੍ਰੇਤ, ਗੁਜ਼ਰੇ ਹੋਏ, ਗਏ = ਗੁਜ਼ਰੇ, ਮਨੁੱਖਤਾ ਤੋਂ ਗਏ = ਗੁਜ਼ਰੇ। ਮੁਗਧ = ਮੂਰਖ। ਤਾਰੇ = ਪਾਰ ਲੰਘਾ ਦੇਂਦਾ ਹੈ। ਪਾਹਨ– ਪੱਥਰ (-ਦਿਲ ਬੰਦੇ) । ਬਲਿਹਾਰੈ = ਕੁਰਬਾਨ।੪।
ਅਰਥ: ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ ‘ਯਾਨੜੀਏ’ ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ ‘ਇਆਨੜੀਏ ਮਾਨੜਾ ਕਾਇ ਕਰੇਹਿ’)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਨਾਨਕ ਜੀ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥ ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ। ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ॥੨॥ ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ। ਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ। ਪਰ, ਨਾਨਕ ਜੀ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੩॥ ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਨਾਨਕ ਜੀ! (ਆਖੋ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥
रागु बिलावलु महला ५ घरु २ यानड़ीए कै घरि गावणा ੴ सतिगुर प्रसादि ॥ मै मनि तेरी टेक मेरे पिआरे मै मनि तेरी टेक ॥ अवर सिआणपा बिरथीआ पिआरे राखन कउ तुम एक ॥१॥ रहाउ ॥ सतिगुरु पूरा जे मिलै पिआरे सो जनु होत निहाला ॥ गुर की सेवा सो करे पिआरे जिस नो होइ दइआला ॥ सफल मूरति गुरदेउ सुआमी सरब कला भरपूरे ॥ नानक गुरु पारब्रहमु परमेसरु सदा सदा हजूरे ॥१॥ सुणि सुणि जीवा सोइ तिना की जिन्ह अपुना प्रभु जाता ॥ हरि नामु अराधहि नामु वखाणहि हरि नामे ही मनु राता ॥ सेवकु जन की सेवा मागै पूरै करमि कमावा ॥ नानक की बेनंती सुआमी तेरे जन देखणु पावा ॥२॥ वडभागी से काढीअहि पिआरे संतसंगति जिना वासो ॥ अम्रित नामु अराधीऐ निरमलु मनै होवै परगासो ॥ जनम मरण दुखु काटीऐ पिआरे चूकै जम की काणे ॥ तिना परापति दरसनु नानक जो प्रभ अपणे भाणे ॥३॥ ऊच अपार बेअंत सुआमी कउणु जाणै गुण तेरे ॥ गावते उधरहि सुणते उधरहि बिनसहि पाप घनेरे ॥ पसू परेत मुगध कउ तारे पाहन पारि उतारै ॥ नानक दास तेरी सरणाई सदा सदा बलिहारै ॥४॥१॥४॥
अर्थ: राग बिलावालु, घर २ में गुरु अर्जनदेव जी की बाणी; इस शब्द को यानड़ीए की सुर में गाया जाए (जिस की पहली तुक है’इयानड़ीए मानड़ा काइ करेहि’)। अकाल पुरख एक है और सतगुरु की कृपा द्वारा मिलता है। हे प्यारे प्रभु! मेरे मन में (एक) तेरा ही सहारा है, तेरा ही सहारा है। हे प्यारे प्रभु! सिर्फ तूँ ही (हम जीवों की) रक्षा करने में समर्थ है। (तुझे भुला कर रख्सा के लिए) ओर ओर चतुराइयां (सोचना) किसी भी काम नहीं ॥१॥ रहाउ ॥ हे भाई! जिस मनुष्य को पूरा गुरु मिल जाए, वह सदा खिड़ा रहता है। पर, हे भाई! वो ही मनुष्य गुरु की सरन पड़ता है, जिस ऊपर (प्रभु आप दयावान होता है। हे भाई! गुरु स्वामी मनुष्य जन्म का महोरथ पूरा करने में समर्थ है (क्योंकि) वह सारी ताकतों का मालिक है। नानक जी! गुरु परमात्मा का रूप है। (अपने सेवकों के) सदा ही अंग संग रहता है ॥१॥ हे भाई! जो मनुष्य अपने परमात्मा से गहरी सांझ पाई रखते हैं, उनकी सोभा सुन सुन के मेरे अंदर आतमिक जीवन पैदा होता है। (वह वड़-भागी मनुष्य सदा) परमात्मा का नाम सिमरते हैं, परमात्मा का नाम उचारते हैं, परमात्मा के नाम में ही उनका मन रंगा रहता है। हे प्रभू! (तेरा यह) सेवक (तेरे उन्हा) सेवकां की सेवा (की दात तेरे तो) मांगता है, (तेरी) पूरन बख़सिस़ से (ही) मैं (उनकी) सेवा का कार कर सकता हूँ। हे मालक प्रभू! (तेरे सेवक) नानक की (तेरे दर पर) अरदास है, (-मेहर कर) मैं तेरे सेवकों के दर्शन कर सकूँ ॥२॥ हे भाई! जिन मनुष्यों का खड़ना-बैठना सदा गुरमुखों की संगत में है, वह मनुष्य बड़े भागों वाले कहे जा सकते हैं। (गुरमुखों की संगत में ही रह कर) आतमिक जीवन देन वाला पवित्र नाम सिमरिया जा सकता है, और मन में (उच्चे आतमिक जीवन की) रोशनी (ज्ञान) पैदा होती है। हे भाई! (गुरमुखों की संगत में ही) सारी अायु का दुःख काटा जा सकता है, और जमराज का भय भी मुक जाता है। पर, नानक जी! (गुरमुखों का) दर्शन उन मनुष्यों को ही मिलता है जो अपने परमात्मा को प्यारे लगते हैं ॥३॥ हे सबसे उच्चे, अपार और बेअंत मालक-प्रभू! कोई भी मनुष्य तेरे (सभी) गुण नहीं जान सकता। जो मनुष्य (तेरे गुण) गाते हैं, वह विकारों से बच निकलते हैं। जो मनुष्य (तेरी सिफतां) सुनते हैं, उनके अनेकों पापों का नाश हो जाता है। हे भाई! परमात्मा पश़ू-सुभाव मनुष्यों को, और महा मूर्खों को (संसार-समुंद्र से) तार देता है, बड़े बड़े कठोर-चित मनुष्यों को पार लगा लेता है। नानक जी! (कहो-हे प्रभू!) तेरे दास तेरी शरन पडे़ रहते है, और सदा ही तेरे तो सदके होते हैं ॥४॥१॥४॥
Raag Bilaaval Mahalaa 5 Ghar 2 Yaanrree_ey Kai Ghar Gaavnaa Ik Oankaar Satgur Parsaad || Mai Man Teree Ttek Mere Piaare Mai Man Teree Ttek || Avar Siaanpaa Birthheeaa Piaare Raakhan Kau Tum Ek ||1|| Rahaau || Satgur Pooraa Je Milai Piaare So Jan Hot Nihaalaa || Gur Kee Sevaa So Kare Piaare Jis No Hoe Daeaalaa || Safal Moorat Gurdeu Suaamee Sarab Kalaa Bharpoore || Naanak Gur Paarbreham Parmesar Sadaa Sadaa Hajoore ||1|| Sun Sun Jeevaa Soe Tinaa Kee Jinh Apunaa Prabh Jaataa || Har Naam Araadhheh Naam Vakhaaneh Har Naame Hee Man Raataa || Sevak Jan Kee Sevaa Maagai Poorai Karam Kamaavaa || Naanak Kee Benantee Suaamee Tere Jan Dekhan Paavaa ||2|| Vaddbhaagee Se Kaaddeeah Piaare Santsangat Jinaa Vaaso || Amrit Naam Araadhheeai Nirmal Manai Hovai Pargaaso || Janam Maran Dukh Kaatteeai Piaare Chookai Jam Kee Kaane || Tinaa Praapat Darsan Naanak Jo Prabh Apne Bhaane ||3|| Ooch Apaar Beant Suaamee Kaun Jaanai Gun Tere || Gaavte Oudhhreh Sunte Oudhhreh Binseh Paap Ghanere || Pasoo Paret Mugadhh Kau Taare Paahan Paar Outaarai || Naanak Daas Teree Sarnaaee Sadaa Sadaa Balehaarai ||4||1||4||
Meaning: Raag Bilaaval, Fifth Mahalaa, Second House, To Be Sung To The Tune Of Yaan-Rree-ey (Whose First Tuk is ‘Eaanrree_ey Maanrraa Kae Kareh’). One Universal Creator God. By The Grace Of The True Guru: You are the Support of my mind, O my Beloved, You are the Support of my mind. All other clever tricks are useless, O Beloved; You alone are my Protector. ||1|| Pause || One who meets with the Perfect True Guru, O Beloved, that humble person is enraptured. He alone serves the Guru, O Beloved, unto whom the Lord becomes merciful. Fruitful is the form of the Divine Guru, O Lord and Master; He is overflowing with all powers. Nanak Ji, the Guru is the Supreme Lord God, the Transcendent Lord; He is ever-present, forever and ever. ||1|| I live by hearing, hearing of those who know their God. They contemplate the Lord’s Name, they chant the Lord’s Name, and their minds are imbued with the Lord’s Name. I am Your servant; I beg to serve Your humble servants. By the karma of perfect destiny, I do this. This is Nanak’s prayer: O my Lord and Master, may I obtain the Blessed Vision of Your humble servants. ||2|| They are said to be very fortunate, O Beloved, who who dwell in the Society of the Saints. They contemplate the Immaculate, Ambrosial Naam, and their minds are illuminated. The pains of birth and death are eradicated, O Beloved, and the fear of the Messenger of Death is ended. They alone obtain the Blessed Vision of this Darshan, Nanak Ji, who are pleasing to their God. ||3|| O my lofty, incomparable and infinite Lord and Master, who can know Your Glorious Virtues? Those who sing them are saved, and those who listen to them are saved; all their sins are erased. You save the beasts, demons and fools, and even stones are carried across. Daas Nanak Ji seeks Your Sanctuary; he is forever and ever a sacrifice to You. ||4||1||4||
ਗੁਰੂ ਰੁਪ ਸਾਧ ਸੰਗਤ ਜੀਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ ਜੀ।।