ਗੰਦਲੀ ਆਬੋ-ਹਵਾ ਵਿੱਚ ਆਈ ਤਬਦੀਲੀ – ਕੋਰੋਨਾ ਮਹਾਂਮਾਰੀ ਨਾਲ ਲੜਣ ਲਈ ਦੇ ਰਹੀ ਹੈ ਇਨਸਾਨ ਨੂੰ ਹਿੰਮਤ — ਪੜ੍ਹੋ ਵਿਸ਼ੇਸ਼ ਰਿਪੋਰਟ

 ਫੋਟੋ – ਕਰੁਨੇਸ਼ ਗਰਗ ਮੈਂਬਰ ਸੈਕਟਰੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ

ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ

ਲੁਧਿਆਣਾ , 9 ਅਪ੍ਰੈਲ —    ਜਦੋ ਦੁਨੀਆਂ ਕੋਰੋਨਾ ਦੀ ਮਹਾਮਾਰੀ ਵਿੱਚ ਬੁਰੀ ਤਰ੍ਹਾਂ ਉਲਝੀ ਪਈ ਹੈ ਉਥੇ ਕੁਦਰਤ ਸ਼ੁੱਧ ਆਬੋ-ਹਵਾ ਦੇ ਕੇ ਹੋਰਾਂ  ਬਿਮਾਰੀਆਂ ਤੋਂ ਬਚਾਅ ਕਰਦੇ ਹੋਏ ਮਨੁੱਖਾਂ ਦੀ ਰੋਗਾਂ ਨਾਲ ਲੜਣ ਲਈ ਪ੍ਰਤੀਰੋਧ ਸ਼ਕਤੀ ਨੂੰ ਬਲਵਾਨ ਕਰ ਰਹੀ ਹੈ | ਕੋਰੋਨਾ ਮਹਾਂਮਾਰੀ ਦੀ ਹਨੇਰੀ ਚਲਦਿਆਂ ਅੰਦਰ ਡੱਕੇ ਇਨਸਾਨਾਂ ਵਲੋਂ ਗੰਦਲੀ ਕੀਤੀ ਆਬੋ-ਹਵਾ 2 – 3 ਹਫਤਿਆਂ ਵਿੱਚ ਹੀ ਚੰਗੇਰਾ ਰੂਪ ਧਾਰ ਕੇ ਭਵਿੱਖ ਲਈ ਸਾਡਾ ਮਾਰਗ – ਦਰਸ਼ਕ ਬਣਦੀ ਨਜ਼ਰ ਆ ਰਹੀ ਹੈ |
ਆਬੋ-ਹਵਾ ਦੀ ਤਬਦੀਲੀ ਭਾਵੇ ਸਾਰੀ ਦੁਨੀਆਂ ਤੇ ਆਪਣਾ ਅਸਰ ਛੱਡੇਗੀ ਪ੍ਰੰਤੂ ਦੇਸ਼ ਦੇ ਪੰਜ ਦਰਿਆਵਾਂ ਦੀ ਧਰਤੀ ਦੇ ਇੱਕ ਹਿਸੇ ਤੇ ਇਸ ਤਬਦੀਲੀ ਨਾਲ ਵੱਖਰਾ ਨਿਖਾਰ ਆ ਗਿਆ ਹੈ | ਹਵਾ ਪ੍ਰਦੂਸ਼ਣ ਨਾਲ ਭਾਰਤ ਦੇ ਕਲੰਕਿਤ ਹੋਏ ਸ਼ਹਿਰਾਂ ਸਾਹਮਣੇ ਪੰਜਾਬ ਆਪਣੀ ਹਰੀ-ਭਰੀ ਰਵਾਇਤੀ ਸ਼ੁੱਧਤਾ ਵਾਲੀ ਪੋਂਣ ਲੈ ਕੇ ਦਹਾਕਿਆਂ ਬਾਅਦ ਆਪਣੇ ਅਸਲ ਵੱਲ ਪਰਤ ਆਇਆ ਹੈ | ਪੰਜਾਬ ਦੀ ਹਵਾ ਗੁਣਵੱਤਾ ਵਿਚਲੀ ਸ਼ੁੱਧਤਾ ਦਾ ਪੱਧਰ 107 .50 ਅੰਕ ਤੋਂ ਹੇਠਾਂ ਡਿਗ ਕੇ 44 ਅੰਕ ( ਔਸਤਨ ) ਤੇ ਪੁੱਜ ਗਿਆ ਹੈ  | ਇਸ ਪ੍ਰਾਪਤੀ ਦਾ ਇਹ ਅਸਰ ਹੋਇਆ ਕਿ 30 ਸਾਲਾਂ ਬਾਅਦ 125 ਮੀਲ ਦੀ ਦੂਰੀ ਤੋਂ ਹਿਮਾਲਿਆ ਦੇ ਬਰਫ ਨਾਲ ਢੱਕੇ ਪਰਬਤ ਨਜਰ ਆਉਣ ਲੱਗ ਪਏ ਹਨ |    ਪੰਜਾਬ ਦੇ ਵਧੇਰੇ ਪ੍ਰਦੂਸ਼ਿਤ ਗ੍ਰਸਤ ਇਲਾਕੇ ਅਮ੍ਰਿਤਸਰ ,ਜਲੰਧਰ , ਲੁਧਿਆਣਾ , ਪਟਿਆਲਾ , ਮੰਡੀ ਗੋਬਿੰਦਗੜ੍ਹ ,ਖੰਨਾ ,ਬਠਿੰਡਾ ਅਤੇ ਹੋਰ ਸ਼ਹਿਰਾਂ ਦੀ ਹਵਾ ਗੁਣਵੱਤਾ ਦਾ ਪੱਧਰ ਤੇ ਨਜ਼ਰ ਰੱਖਣ ਵਾਲੇ ਵਿਭਾਗ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸੈਕਟਰੀ  ਕਰੁਨੇਸ਼ ਗਰਗ ਦਾ ਕਹਿਣਾ ਕਿ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ 22 ਮਾਰਚ ਤੋਂ ਲਾਗੂ ਹੋਏ ਕਰਫਿਊ / ਲਾਕ-ਡਾਊਨ ਕੀਤਾ ਗਿਆ ਤਾ ਉਸੇ ਦਿਨ ਤੋਂ ਪੰਜਾਬ ਵਿੱਚ ਉਕਤ ਤਬਦੀਲੀ ਆਈ ਜੋ ਦਿਨੋਂ – ਦਿਨ ਸ਼ੁੱਧਤਾ ਵਲ ਵੱਧ ਰਹੀ ਹੈ , ਉਸੇ ਦਿਨ ਤੋਂ ਰਾਜ ਵਿੱਚ ਉਦਯੋਗ , ਵਾਹਨਾਂ ਦੀ ਆਵਾਜਾਈ , ਰੈਸਟੋਰੈਂਟ – ਢਾਬੇ , ਜਰਨੇਟਰ ,ਰੇਲਵੇ ਦੇ ਡੀਜ਼ਲ ਇੰਜਣ ਆਦਿ ਬੰਦ ਹੋਣ ਕਾਰਨ 21 ਮਾਰਚ ਦੇ ਹਵਾ ਗੁਣਵੱਤਾ ਪੱਧਰ ( Air Quality Index ) ਔਸਤਨ 107 .5 ਤੋਂ ਘੱਟ ਕੇ ਅੱਜ 9 ਅਪ੍ਰੈਲ ਨੂੰ ਔਸਤਨ 44 ਅੰਕ ਤੇ ਪੁੱਜ ਗਿਆ ਹੈ | ਆਬੋ – ਹਵਾ ਵਿਚਲੀ ਤਬਦੀਲੀ ਦਾ ਅਸਰ ਦਸਦੇ ਹੋਏ ਉਹ ਕਹਿੰਦੇ ਹਨ ਕਿ ਇਸ ਦਾ ਸਭ ਤੋਂ ਵੱਧ ਲਾਭ ਸਾਹ ਦੇ ਰੋਗੀਆਂ ,ਬਲੱਡ ਪ੍ਰੈਸ਼ਰ ਅਤੇ ਦਿੱਲ ਦੇ ਮਰੀਜ਼ਾਂ ਨੂੰ ਹੋ ਰਿਹਾ ਹੈ | ਸੁੱਧ ਵਾਤਾਵਰਨ ਸਦਕਾ ਇਨਸਾਨੀ ਸਰੀਰ ਵਿੱਚ ਬਿਮਾਰੀਆਂ ਨਾਲ ਲੜਣ ਲਈ ਪ੍ਰਤੀਰੋਧ ਸ਼ਕਤੀ ਬਲਵਾਨ ਹੋਣ ਨਾਲ ਇਨਸਾਨ ਦੇ ਸਰੀਰ ਵਿਚਲੀ  ਕੁਦਰਤੀ ਰਖਿਆ ਪ੍ਰਣਾਲੀ ਰੋਗਾਂ ਤੋਂ ਬਚਾਅ ਕਰਦੀ ਹੈ | ਜਦੋ ਉਨ੍ਹਾਂ ਨੂੰ ਪੁੱਛਿਆ ਕਿ ਆਬੋ-ਹਵਾ ਦੀ ਇਹ ਸੁੱਧਤਾ ਸਥਿਰ ਰਹਿ ਸਕੇਗੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਮੇਤ ਸਾਰੇ ਦੇਸ਼ ਦੇ ਵਾਤਾਵਰਣ ਮਾਹਰ ਇਸ ਤੇ ਨਿਗ੍ਹਾ ਰੱਖ ਰਹੇ ਹਨ | ਹਰੀ ਕੇ ਪੱਤਣ ਵਿੱਚ ਜਾ ਰਹੇ ਪਾਣੀ ਦੇ ਕਾਲੇਪ੍ਨ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਮੈਂਬਰ ਸੈਕਟਰੀ ਸ਼੍ਰੀ ਗਰਗ ਨੇ ਕਿਹਾ ਕਿ ਘਰੇਲੂ ਡਿਸਪੋਜ਼ਲ ਕਾਰਨ ਅਜਿਹਾ ਹੈ ਪਰ ਆਉਂਦੇ ਦਿਨਾਂ ਵਿੱਚ ਇਸ ਵਿੱਚ  ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ |21 ਮਾਰਚ ਤੋਂ 9 ਅਪ੍ਰੈਲ ਤਕ ਦਾ ਹਵਾ ਗੁਣਵੱਤਾ ਦੇ ਪੱਧਰ ਦਾ ਵੇਰਵਾ  ਹੇਠਾਂ ਦਿੱਤਾ ਜਾ ਰਿਹਾ