ਪੰਜਾਬ ਕੈਬਨਿਟ: ਦਸ ਸਾਲ ਦੀ ਸਰਵਿਸ ਵਾਲੇ 14239 ਅਧਿਆਪਕ ਹੋਣਗੇ ਰੈਗੂਲਰ – ਚਿੱਟ ਫੰਡ ਕੰਪਨੀਆਂ ਦੇ ਦੋਸ਼ੀ ਪ੍ਰਬੰਧਕਾਂ ਨੂੰ 10 ਸਾਲ ਦੀ ਸਜ਼ਾ ਹੋਵੇਗੀ – ਪੜ੍ਹੋ ਅਤੇ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ
ਨਿਊਜ਼ ਪੰਜਾਬ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮਾਨਸਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ। ਸ਼ੁੱਕਰਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਵੱਡੇ ਫੈਸਲੇ ਲਏ ਗਏ। ਮਾਨਯੋਗ ਸਰਕਾਰ 14239 ਅਧਿਆਪਕਾਂ ਨੂੰ ਰੈਗੂਲਰ ਕਰੇਗੀ। ਦਸ ਸਾਲ ਜਾਂ ਇਸ ਤੋਂ ਵੱਧ ਸੇਵਾ ਪੂਰੀ ਕਰ ਚੁੱਕੇ 7902 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੁਣੋ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ https://twitter.com/i/broadcasts/1gqxvyEazPnJB
ਇਸ ਤੋਂ ਇਲਾਵਾ 6337 ਅਜਿਹੇ ਅਧਿਆਪਕ ਜਿਨ੍ਹਾਂ ਦੀ ਸੇਵਾ ਵਿੱਚ ਕੋਈ ਘਾਟ ਹੈ, ਉਨ੍ਹਾਂ ਦੀ ਸਰਵਿਸ ਗੈਪ ਨੂੰ ਭਰ ਕੇ ਪੱਕਾ ਕੀਤਾ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ 19 ਅਤੇ 20 ਜੂਨ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ। ਜਿਸ ਵਿੱਚ ਇਹ ਸਾਰੇ ਫੈਸਲੇ ਪਾਸ ਕੀਤੇ ਜਾਣਗੇ।
ਜਲ ਅਤੇ ਸੈਨੀਟੇਸ਼ਨ ਵਿਭਾਗ ਦੀ 2021 ਦੀ ਸਾਲਾਨਾ ਰਿਪੋਰਟ ਨੂੰ ਮੰਤਰੀ ਮੰਡਲ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਚਿੱਟ ਫੰਡ ਕੰਪਨੀਆਂ ਨੂੰ ਲੈ ਕੇ ਕੈਬਨਿਟ ‘ਚ ਅਹਿਮ ਫੈਸਲਾ ਲਿਆ ਗਿਆ ਹੈ। ਇਸ ਐਕਟ ਵਿੱਚ ਇੱਕ ਨਵੀਂ ਵਿਵਸਥਾ ਕੀਤੀ ਗਈ ਹੈ। ਹੁਣ ਦੋਸ਼ੀ ਪਾਏ ਜਾਣ ਵਾਲੀਆਂ ਕੰਪਨੀਆਂ ਦੇ ਪ੍ਰਬੰਧਕਾਂ ਨੂੰ 10 ਸਾਲ ਦੀ ਸਜ਼ਾ ਹੋਵੇਗੀ।
ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਸਰਕਾਰ ਦੇਵੇਗੀ ਪੰਜ ਲੱਖ ਦਾ ਮੁਆਵਜ਼ਾ। ਪਹਿਲਾਂ ਮੁਆਵਜ਼ਾ ਇੱਕ ਲੱਖ ਰੁਪਏ ਸੀ।
400 ਐਮਬੀਬੀਐਸ ਡਾਕਟਰਾਂ ਦੀ ਵੀ ਭਰਤੀ ਕੀਤੀ ਜਾਵੇਗੀ।
1832 ਨਰਸਾਂ ਦੀ ਭਰਤੀ ਕੀਤੀ ਜਾਵੇਗੀ।
ਫਾਈਲ ਫੋਟੋ