ਭਾਰਤੀ ਮੌਸਮ ਵਿਭਾਗ ਨੇ 31 ਮਈ ਤੱਕ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿਸਿਆਂ ਵਿੱਚ ਮੀਂਹ, ਤੂਫ਼ਾਨ , ਬਿਜਲੀ ਚਮਕਣ ਅਤੇ ਗੜ੍ਹੇ ਪੈਣ ਦੀ ਭਵਿੱਖਬਾਣੀ ਕੀਤੀ – ਵੇਖੋ ਭਵਿੱਖਬਾਣੀ ਨਾਲ ਸਬੰਧਿਤ ਤਸਵੀਰਾਂ ਅਤੇ ਵੀਡੀਓ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਰਾਜਿਸਥਾਨ ਦੇ ਨਾਲ ਲਗਦੇ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ , ਖਾਸਕਰ ਮੁਕਤਸਰ ,ਬਠਿੰਡਾ ਅਤੇ ਫਾਜ਼ਿਲਕਾ ਇਲਾਕੇ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ।ਮੱਧਪ੍ਰਦੇਸ਼ ਦੇ ਉੱਤਰੀ ਖੇਤਰ ਵਿੱਚ 28 ਮਈ , ਪੱਛਮੀ ਰਾਜਿਸਥਾਨ ਵਿਚ 28 ਤੋਂ 30 ਮਈ ,ਦੱਖਣੀ ਹਰਿਆਣਾ ਅਤੇ ਉੱਤਰਾਖੰਡ ਵਿਚ 29 ਮਈ , ਜੰਮੂ ਅਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ 30 ਮਈ ਨੂੰ ਮੀਂਹ ਦੇ ਨਾਲ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਹਨਾਂ ਇਲਾਕਿਆਂ ਵਿਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਤੇਜ਼ ਹਵਾਵਾਂ ਵੀ ਚੱਲਣਗੀਆਂ।
ਤੂਫ਼ਾਨ ਅਤੇ ਬਿਜਲੀ ਚਮਕਣ ਦੇ ਦੌਰਾਨ ਕੀ ਕਰੋ
1. ਅਲੱਗ-ਥਲੱਗ ਰੁੱਖਾਂ ਦੇ ਹੇਠਾਂ ਪਨਾਹ ਨਾ ਲਓ।
2. ਛੱਪੜਾਂ, ਝੀਲਾਂ, ਅਤੇ ਬਾਹਰੀ ਪਾਣੀ ਵਾਲੇ ਖੇਤਰ (ਜਿਵੇਂ ਕਿ ਖੇਤਾਂ ਵਿਚ ਖੜ੍ਹੇ ਪਾਣੀ ) ਤੋਂ ਤੁਰੰਤ ਬਾਹਰ ਨਿਕਲੋ ਅਤੇ ਦੂਰ ਜਾਓ।
3. ਗਰਜ ਸੁਣਨ ਤੋਂ ਬਾਅਦ ਘਰ ਦੇ ਅੰਦਰ ਜਾਓ ਜਾਂ ਸੁਰੱਖਿਅਤ ਪੱਕਾ ਆਸਰਾ ਲਓ। ਗਰਜ ਦੀ ਆਖਰੀ ਆਵਾਜ਼ ਸੁਣਨ ਤੋਂ ਬਾਅਦ 30 ਮਿੰਟਾਂ ਲਈ ਘਰ ਦੇ ਅੰਦਰ ਰਹੋ।
4. ਜੇਕਰ ਕੋਈ ਆਸਰਾ ਉਪਲਬਧ ਨਹੀਂ ਹੈ, ਤਾਂ ਤੁਰੰਤ ਬਿਜਲੀ ਦੇ ਕਰੌਚ ਵਿੱਚ ਜਾਓ (ਇੱਕ ਗੇਂਦ ਵਰਗੀ ਸਥਿਤੀ ਜਿਸ ਵਿੱਚ ਤੁਹਾਡਾ ਸਿਰ ਝੁਕਿਆ ਹੋਇਆ ਹੈ ਅਤੇ ਆਪਣੇ ਕੰਨਾਂ ਉੱਤੇ ਹੱਥ ਰੱਖੋ ਤਾਂ ਜੋ ਤੁਸੀਂ ਜ਼ਮੀਨ ਨਾਲ ਘੱਟ ਤੋਂ ਘੱਟ ਸੰਪਰਕ ਵਿੱਚ ਹੇਠਾਂ ਹੋ ਜਾਓ)।
5. ਸਫ਼ਰ ਦੌਰਾਨ, ਗਰਜ਼-ਤੂਫ਼ਾਨ ਆਉਣ ‘ਤੇ ਕਾਰ ਜਾਂ ਬੱਸ ਜਾਂ ਰੇਲਗੱਡੀ ਦੇ ਅੰਦਰ ਹੀ ਰਹੋ।
6. ਇਲੈਕਟ੍ਰਿਕ/ਇਲੈਕਟ੍ਰਾਨਿਕ ਉਪਕਰਨ ਦੀ ਵਰਤੋਂ ਨਾ ਕਰੋ
7. ਡਿੱਗੀਆਂ ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹੋ
Warning of the day.#india #Weather #WeatherUpdate #thundersquall@moesgoi @DDNewslive @ndmaindia @airnewsalerts pic.twitter.com/9GxB4ouUx6
— India Meteorological Department (@Indiametdept) May 28, 2023
Warning of the day#india #weather #WeatherUpdate #heavyrainfall@DDNewslive @ndmaindia @moesgoi @airnewsalerts pic.twitter.com/87a5z7d0DF
— India Meteorological Department (@Indiametdept) May 28, 2023