ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜਾ ਦਾ ਐਲਾਨ ਕੀਤਾ – 100 ਪ੍ਰਤੀਸ਼ਤ ਨੰਬਰ ਲੈ ਕੇ ਸੁਜਾਨ ਕੌਰ ਨੇ ਸੂਬੇ ਵਿਚੋਂ ਟਾਪ ਕੀਤਾ – ਪੜ੍ਹੋ ਪਹਿਲੇ ਤਿੰਨ ਟੋਪਰ ਕੋਣ ਬਣੇ 

ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਬੁੱਧਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਨਤੀਜੇ ਵਿੱਚ ਬੇਟੀਆਂ ਨੇ ਰਿਕਾਰਡ ਜਿੱਤ ਦਰਜ਼ ਕੀਤੀ ਹੈ।

ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਮਾਨਸਾ ਸਕੂਲ ਦੀ ਸੁਜਾਨ ਕੌਰ ਨੇ 500/500 ਸੌ ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਟਾਪ ਕੀਤਾ ਹੈ।

ਜਦੋਂ ਕਿ ਐਮਐਸਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ 498 99.60 ਫੀਸਦੀ ਅੰਕ ਪ੍ਰਾਪਤ ਕੀਤੇ

ਅਤੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਐਚਐਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ, ਲੁਧਿਆਣਾ ਦੀ ਨਵਪ੍ਰੀਤ ਕੌਰ 497/500 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ।

ਵਿਦਿਆਰਥੀ ਵੀਰਵਾਰ ਸਵੇਰ ਤੋਂ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖ ਸਕਣਗੇ।

ਕੁੱਲ 296709 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 274378 ਵਿਦਿਆਰਥੀ ਪਾਸ ਹੋਏ ਹਨ। ਦਾ ਸਮੁੱਚਾ ਨਤੀਜਾ 92.47 ਫੀਸਦੀ ਰਿਹਾ ਹੈ। 134816 ਲੜਕੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 128266 ਲੜਕੀਆਂ ਨੇ ਪ੍ਰੀਖਿਆ ਪਾਸ ਕੀਤੀ। ਜਦੋਂ ਕਿ 161889 ਲੜਕੇ ਪ੍ਰੀਖਿਆ ਵਿੱਚ ਬੈਠੇ ਸਨ। ਇਨ੍ਹਾਂ ਵਿੱਚੋਂ 146108 ਲੜਕੇ ਪਾਸ ਹੋਏ ਹਨ। 125 ਵਿਦਿਆਰਥੀਆਂ ਦਾ ਨਤੀਜਾ ਕਿਸੇ ਕਾਰਨ ਰੋਕ ਦਿੱਤਾ ਗਿਆ ਹੈ। 18569 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੇ ਹਨ। 3637 ਵਿਦਿਆਰਥੀ ਪਾਸ ਨਹੀਂ ਹੋ ਸਕੇ। ਵਿਦਿਆਰਥੀ ਵੀਰਵਾਰ ਸਵੇਰ ਤੋਂ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖ ਸਕਣਗੇ।