2,000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਰਿਜ਼ਰਵ ਬੈਂਕ ਨੇ ਅੱਜ ਇੱਕ ਹੋਰ ਸਰਕੂਲਰ ਜਾਰੀ ਕੀਤਾ – ਨੋਟ ਬਦਲਣ ਦੀ ਸੀਮਾਂ ਅਤੇ ਬੈਂਕਾ ਬਾਰੇ ਕੀਤਾ ਸਪਸ਼ਟ – ਪੜ੍ਹੋ RBI ਵਲੋਂ ਜਾਰੀ ਕੀਤਾ ਪੱਤਰ
2,000 ਰੁਪਏ ਦੇ ਨੋਟਾਂ ਨੂੰ ਵਾਪਸ ਜਮ੍ਹਾ ਕਰਵਾਉਣ ਜਾਂ ਬਦਲਣ ਲਈ ਆਮ ਪਬਲਿਕ ਵਿੱਚ ਕਈ ਤਰ੍ਹਾਂ ਦੇ ਚਰਚੇ ਹਨ ਅੱਜ ਭਾਰਤੀ ਰਿਜ਼ਰਵ ਬੈਂਕ ਨੇ ਸਰਕੂਲਰ ਜਾਰੀ ਕਰਕੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ।
ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਰੋਜ਼ਾਨਾ ਜਮ੍ਹਾ ਕੀਤੇ ਜਾ ਰਹੇ 2,000 ਰੁਪਏ ਦੇ ਨੋਟਾਂ ਦਾ ਡਾਟਾ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਆਰਬੀਆਈ ਵੱਲੋਂ 22 ਮਈ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਆਰਬੀਆਈ ਵੱਲੋਂ ਕਿਹਾ ਗਿਆ ਹੈ ਕਿ ਨਿਯਮਾਂ ਮੁਤਾਬਕ ਨੋਟ ਬਦਲੇ ਜਾ ਸਕਦੇ ਹਨ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਇਹ ਵੀ ਕਿਹਾ ਹੈ ਕਿ ਬਜ਼ਾਰ ਵਿੱਚ ਹੋਰ ਮੁੱਲਾਂ ਦੇ ਨੋਟਾਂ ਦੀ ਕੋਈ ਕਮੀ ਨਹੀਂ ਹੈ।
ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਆਮ ਲੋਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਦੀ ਸਹੂਲਤ ਦਿੱਤੀ ਜਾਵੇਗੀ। ਕਾਊਂਟਰ ਸੇਵਾਵਾਂ ਆਮ ਤਰੀਕੇ ਨਾਲ ਦਿੱਤੀਆਂ ਜਾਣਗੀਆਂ , ਜਿਵੇਂ ਕਿ ਪਹਿਲਾਂ ਪ੍ਰਦਾਨ ਕੀਤੀਆਂ ਜਾ ਰਿਹਾ ਸਨ ।
ਨੋਟ ਬਦਲਣ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ । ਦਾਸ ਨੇ ਕਿਹਾ ਕਿ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਕਲੀਨ ਨੋਟ ਨੀਤੀ ਤਹਿਤ ਲਿਆ ਗਿਆ ਹੈ। ਆਰਬੀਆਈ ਗਵਰਨਰ ਨੇ ਕਿਹਾ ਹੈ ਕਿ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। 23 ਮਈ ਤੋਂ, ਕਿਸੇ ਵੀ ਬੈਂਕ ਵਿੱਚ ਇੱਕ ਵਾਰ ਵਿੱਚ 2,000 ਰੁਪਏ ਦੇ ਹੋਰ ਮੁੱਲਾਂ ਦੇ ਨੋਟਾਂ ਨੂੰ ਬਦਲਣ ਦੀ ਸੀਮਾ 20,000 ਰੁਪਏ ਤੱਕ ਹੋਵੇਗੀ। ਦਾਸ ਨੇ ਕਿਹਾ, ਅਸੀਂ ਨੋਟਾਂ ਦੇ ਬਦਲੇ ਵਿਚ ਆਉਣ ਵਾਲੀਆਂ ਮੁਸ਼ਕਿਲਾਂ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ।
ਆਰ ਬੀ ਆਈ ਵਲੋਂ ਅੱਜ 22 ਮਈ ਨੂੰ ਸਾਰੇ ਬੈਂਕਾਂ ਨੂੰ ਜਾਰੀ ਕੀਤਾ ਗਿਆ ਸਰਕੂਲਰ