ਪੰਜਾਬ ਵਿਚ ਕਰਫਿਊ 14 ਅਪ੍ਰੈਲ ਤੱਕ ਹੀ – 30 ਅਪ੍ਰੈਲ ਵਾਲਾ ਪੱਤਰ ਲੋਕਾਂ ਲਈ ਨਹੀਂ
ਚੰਡੀਗੜ੍ਹ , 8 ਅਪ੍ਰੈਲ (ਨਿਊਜ਼ ਪੰਜਾਬ ) – ਪੰਜਾਬ ਸਰਕਾਰ ਨੇ ਸਾਰੇ ਜਿਲਿਆਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਕਿਹਾ ਕਿ ਰਾਜ ਵਿਚ 15 ਅਪ੍ਰੈਲ ਤਕ ਲਾਏ ਗਏ ਕਰਫਿਊ / ਲਾਕ ਡਾਊਨ ਦੌਰਾਨ ਘਰੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਇਹ ਸਮਾਂ ਹੱਦ 30 ਅਪ੍ਰੈਲ ਤੱਕ ਵਧਾ ਦਿਤੀ ਹੈ | ਇਸ ਪੱਤਰ ਨੂੰ ਰਾਜ ਵਿਚ ਕਰਫਿਊ 30 ਅਪ੍ਰੈਲ ਤੱਕ ਵਧਾਉਣ ਲਈ ਨਹੀਂ ਸਮਝਿਆ ਜਾਣਾ ਚਾਹੀਦਾ , ਇਸ ਬਾਰੇ ਸਰਕਾਰ ਵਲੋਂ ਹਾਲੇ ਪਬਲਿਕ ਲਈ ਕੋਈ ਹੁਕਮ ਨਹੀਂ ਕੀਤਾ ਗਿਆ , ਜਾਰੀ ਹੋਇਆ ਪੱਤਰ ਸਿਰਫ ਘਰੋਂ ਕੰਮ ਕਰਨ ਵਾਲੇ ਸਟਾਫ ਲਈ ਹੀ ਹੈ | ਪੰਜਾਬ ਸਰਕਾਰ ਵੱਲੋਂ ਅੱਜ ਇਨ੍ਹਾਂ ਖ਼ਬਰਾਂ ਨੂੰ ਰੱਦ ਕਰਦਿਆਂ ਸਪਸ਼ਟ ਕੀਤਾ ਗਿਆ ਕਿ ਰਾਜ ਸਰਕਾਰ ਵੱਲੋਂ ਸੂਬੇ ਵਿਚ ਕਰਫ਼ਿਊ 14 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਮੁੱਖ ਸਕੱਤਰ ਦੇ ਦਫ਼ਤਰ ਵੱਲੋਂ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਘੱਟ ਰੱਖਣ ਸਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਸੀ, ਉਸ ਦਾ ਕਰਫ਼ਿਊ ਵਧਾਉਣ ਨਾਲ ਕੋਈ ਸਬੰਧ ਨਹੀਂ ਹੈ ।