ਲੁਧਿਆਣਾ ਦੇ ਸਨਅਤਕਾਰਾਂ ਵਲੋਂ ਮਿਕਸਡ ਲੈਂਡ ਯੂਜ਼ ਏਰੀਆ ਨੂੰ ਇੰਡਸਟਰੀ ਏਰੀਆ ਐਲਾਨਣ ਲਈ ਧਰਨੇ ਲਗਾਤਾਰ ਜਾਰੀ – ਜਨਰਲ ਸਕੱਤਰ ਸ੍ਰ.ਮਨਜਿੰਦਰ ਸਿੰਘ ਸਚਦੇਵਾ ਦੇ ਨਾਲ ਸਨਅਤਕਾਰਾਂ ਨੇ ਜਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਦਿੱਤਾ ਧਰਨਾ

ਲੁਧਿਆਣਾ ਦੇ ਸਨਅਤਕਾਰਾਂ ਵਲੋਂ ਮਿਕਸਡ ਲੈਂਡ ਯੂਜ਼ ਏਰੀਆ ਨੂੰ ਇੰਡਸਟਰੀ ਏਰੀਆ ਐਲਾਨਣ ਲਈ ਧਰਨੇ ਲਗਾਤਾਰ ਜਾਰੀ ਹਨ। ਉਨ੍ਹਾਂ ਮੌਜੂਦਾ ‘ਆਪ’ ਸਰਕਾਰ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਤਬਾਹ ਕਰਨ ਦਾ ਕੰਮ ਕਰ ਰਹੀ ਹੈ,

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਨਅਤਕਾਰ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮਨੂਫੇਕਚ੍ਰਰਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ.ਮਨਜਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਉਹ ਸਰਕਾਰ ਵੱਲੋਂ 50 ਸਾਲ ਪੁਰਾਣੀ ਇੰਡਸਟਰੀ ਨੂੰ ਕਿਸੇ ਹੋਰ ਥਾਂ ‘ਤੇ ਸ਼ਿਫਟ ਕਰਨ ਦੇ ਹੁਕਮਾਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਦੇ ਹੇਠਾਂ ਛੋਟੇ ਉਦਯੋਗ ਸਥਾਪਿਤ ਕੀਤੇ ਹੋਏ ਹਨ | .ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਤੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ, ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਜੀ.ਐਸ.ਟੀ ਨੰਬਰ ਅਤੇ ਹੋਰ ਰਸਮੀ ਕਾਰਵਾਈਆਂ ਤਹਿਤ ਇੰਡਸਟਰੀ ਤੋਂ ਟੈਕਸ ਵੀ ਕਰ ਰਹੀ ਹੈ ਅਤੇ ਕਿਹਾ ਕਿ 50 ਸਾਲ ਤੋਂ ਵੱਧ ਸਮਾਂ ਪਹਿਲਾਂ ਮੌਕੇ ਦੀ ਸਰਕਾਰ ਨੇ ਇਨ੍ਹਾਂ ਖੇਤਰਾਂ ਵਿੱਚ ਉਦਯੋਗ ਸਥਾਪਿਤ ਕੀਤੇ ਅਤੇ ਇੱਥੇ ਆਈ.ਟੀ.ਆਈਜ਼ ਅਤੇ ਸੀ.ਟੀ.ਆਈਜ਼ ਬਣਾਈਆਂ ਗਈਆਂ ਤਾਂ ਜੋ ਉਦਯੋਗ ਵਧ-ਫੁੱਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਚੱਲ ਰਹੀ ਇਹ ਛੋਟੀ ਸਨਅਤ 100 ਦੇ ਕਰੀਬ ਇਲਾਕਿਆਂ ਵਿੱਚ ਸਥਾਪਤ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਯੋਜਨਾਬੰਦੀ ਨਹੀਂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਰਕਾਰ ਇਸ ਸਬੰਧੀ ਕੋਈ ਨੀਤੀ ਬਣਾਵੇ ਤਾਂ ਜੋ ਉਦਯੋਗਿਕ ਨੂੰ ਰਾਹਤ ਦਿੱਤੀ ਜਾਵੇ, ਉਨ੍ਹਾਂ ਨੂੰ ਕਿਸੇ ਹੋਰ ਥਾਂ ‘ਤੇ ਸਸਤੇ ਭਾਅ ‘ਤੇ ਜ਼ਮੀਨ ਮੁਹੱਈਆ ਕਰਵਾਈ ਜਾਵੇ, ਇਸ ਤੋਂ ਬਾਅਦ ਜੇਕਰ ਕੋਈ ਫੈਸਲਾ ਹੁੰਦਾ ਹੈ ਤਾਂ ਉਹ ਸਰਕਾਰ ਨੂੰ ਸਹਿਯੋਗ ਦੇਣਗੇ।ਇਸ ਦੌਰਾਨ ਵਲੇਤੀ ਰਾਮ, ਸਤਨਾਮ ਸਿੰਘ ਮੱਕੜ, ਪ੍ਰਭਜੋਤ ਸਿੰਘ, ਜਸਵੰਤ ਸਿੰਘ ਰਾਜਾ ਆਦਿ ਵੀ ਹਾਜ਼ਰ ਸਨ