ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ‘ਚ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਮੌਤ ਦੀ ਪੁਲਿਸ ਅਧਿਕਾਰੀਆਂ ਨੇ ਕੀਤੀ ਪੁਸ਼ਟੀ – ਅੱਜ ਪਤਾ ਲਗੇਗਾ ਮੌਤ ਦਾ ਕਾਰਨ
ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ‘ਚ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਦੋ ਗ੍ਰੰਥੀ ਸਿੰਘਾਂ ’ਤੇ ਹਮਲਾ ਕਰਨ ਵਾਲੇ ਦੋਸ਼ੀ ਮੁਲਜ਼ਮ ਦੀ ਸੋਮਵਾਰ ਨੂੰ ਮਾਨਸਾ ਦੇ ਸਿਵਲ ਹਸਪਤਾਲ ‘ਚ ਮੌਤ ਹੋ ਗਈ। ਬੀਤੀ ਰਾਤ ਹੋਈ ਮੌਤ ਦੀ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕਰ ਦਿੱਤੀ ਹੈ
ਮੁਲਜ਼ਮ ਨੂੰ ਮਾਨਸਾ ਜ਼ਿਲ੍ਹੇ ਦੀ ਇਕ ਜੇਲ੍ਹ ਵਿਚ ਰੱਖਿਆ ਗਿਆ ਸੀ, ਜਿੱਥੇ ਉਸ ਨੇ ਬੀਤੀ ਸ਼ਾਮ ‘ਬੇਚੈਨੀ’ ਮਹਿਸੂਸ ਹੋਣ ਦੀ ਸ਼ਿਕਾਇਤ ਕੀਤੀ ਸੀ।
ਮਾਨਸਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਹੈ ਕਿ ਮੋਰਿੰਡਾ ਬੇਅਦਬੀ ਕਾਂਡ ਦੇ ਮਾਨਸਾ ਜੇਲ੍ਹ ਵਿੱਚ ਬੰਦ ਦੋਸ਼ੀ ਜਸਵੀਰ ਸਿੰਘ ਜੱਸੀ ਦੀ ਮੌਤ ਉਸਦੀ ਜੇਲ੍ਹ ਵਿੱਚ ਤਬੀਅਤ ਵਿਗੜਣ ਕਾਰਨ ਹੀ ਹੋਈ ਹੈ ਅਤੇ ਜੇਲ੍ਹ ਵਿੱਚ ਉਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਜਾਂ ਫ਼ਿਰ ਝੜਪ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਹੀ ਇਲਾਜ ਦੌਰਾਨ ਜੱਸੀ ਦੀ ਮੌਤ ਹੋ ਗਈ I
ਮਾਨਸਾ ਸਿਵਲ ਹਸਪਤਾਲ ਵਿੱਚ ਜੱਸੀ ਦੀ ਮੌਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜੱਸੀ ਦੀ ਤਬੀਅਤ ਵਿਗੜਣ ‘ਤੇ ਉਸਨੂੰ ਪਹਿਲਾਂ ਜੇਲ੍ਹ ਦੇ ਡਾਕਟਰ ਨੇ ਵੇਖ਼ਿਆ ਜਿਸ ਮਗਰੋਂ ਉਸਨੂੰ ਸਿਵਲ ਹਸਪਤਾਲ ‘ਰੈਫ਼ਰ’ ਕੀਤਾ ਗਿਆ।
ਉਸ ਦੀ ਲਾਸ਼ ਆਈ.ਸੀ.ਯੂ. ਵਿੱਚੋਂ ਸ਼ਿਫ਼ਟ ਕਰਕੇ ‘ਮੌਰਚਰੀ” ਵਿੱਚ ਰਖ਼ਵਾ ਦਿੱਤੀ ਗਈ ਹੈ ਅਤੇ ਇਸ ਸੰਬੰਧ ਵਿੱਚ ਰੋਪੜ ਪੁਲਿਸ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸ਼ਿਫ਼ਟ ਕਰਕੇ ‘ਮੌਰਚਰੀ’ ਵਿੱਚ ਰਖ਼ਵਾ ਦਿੱਤੀ ਗਈ ਹੈ ਅਤੇ ਇਸ ਸੰਬੰਧ ਵਿੱਚ ਰੋਪੜ ਪੁਲਿਸ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਸਵੀਰ ਜੱਸੀ ਦੀ ਮੌਤ ਦੇ ਕਾਰਨ ਬਾਰੇ ਉਹ ਹਾਲੇ ਕੁਝ ਨਹੀਂ ਦੱਸ ਸਕਦੇ ਮੌਤ ਦੀ ਅਸਲ ਵਜ੍ਹਾ ਮੰਗਲਵਾਰ ਨੂੰ ਉਸਦੇ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆ ਜਾਵੇਗੀ।
ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਮਾਨਸਾ ਜੇਲ੍ਹ ਵਿੱਚ ਤਬਦੀਲ ਕੀਤੇ ਗਏ ਜੱਸੀ ਦੀ ਤਬੀਅਤ ਅੱਜ ਬਾਅਦ ਦੁਪਹਿਰ ਵਿਗੜ ਗਈ ਸੀ ਜਿਸ ਮਗਰੋਂ ਉਸਨੂੰ ਲਗਪਗ ਸਵਾ ਚਾਰ ਵਜੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਰਾਤ ਨੂੰ ਮੌਤ ਹੋ ਗਈ।