ਅੱਜ ਤੋਂ ਗੈਸ ਸਿਲੰਡਰ ਮਿਲੇਗਾ 171 ਰੁਪਏ 50 ਪੈਸੇ ਸਸਤਾ – ਵਪਾਰੀ ਹੋਏ ਬਾਗੋ – ਬਾਗ  – ਪੜ੍ਹੋ ਸਿਲੰਡਰ ਦੀਆਂ ਨਵੀਆਂ ਕੀਮਤਾਂ 

ਹਰ ਮਹੀਨੇ ਗੈਸ ਕੰਪਨੀਆਂ ਵੱਲੋਂ ਐਲ ਪੀ ਜ਼ੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਘਾਟੇ ਦਾ ਐਲਾਨ ਕੀਤਾ ਜਾਂਦਾ ਹੈ, ਕੱਲ ਕੀਤੇ ਐਲਾਨ ਅਨੁਸਾਰ ਇਸ ਮਹੀਨੇ ਇੱਕ ਮਈ ਦੀ ਛੁੱਟੀ ਹੋਣ ਕਾਰਨ ਅੱਜ 2 ਮਈ ਤੋਂ ਗੈਸ ਕੰਪਨੀਆਂ ਨਵੇਂ ਰੇਟ ਲਾਗੂ ਕਰਕੇ ਗੈਸ ਸਿਲੰਡਰ ਵੇਚਣਗੀਆਂ, ਇਸ ਮਹੀਨੇ ਲਈ ਇੱਕ ਵਾਰ ਫਿਰ ਕਟੌਤੀ ਕੀਤੀ ਗਈ ਹੈ।ਪਰ ਇਸ ਕਟੌਤੀ ਦਾ ਘਰੇਲੂ ਖਪਤਕਾਰ ਨੂੰ ਕੋਈ ਲਾਭ ਨਹੀਂ ਮਿਲੇਗਾ ਪਰ ਵਪਾਰਕ ਗੈਸ ਸਿਲੰਡਰ 171ਰੁਪਏ 50 ਪੈਸੇ ਸਸਤਾ ਕਰ ਦਿੱਤਾ ਗਿਆ ਹੈ.

ਰਿਪੋਰਟਾਂ ਮੁਤਾਬਕ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਰਾਜਧਾਨੀ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1856.50 ਰੁਪਏ ਹੋ ਗਈ ਹੈ।

ਦੇਸ਼ ਦੀਆਂ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਪੈਟਰੋਲੀਅਮ ਅਤੇ ਤੇਲ ਕੰਪਨੀਆਂ ਨੇ ਇਸ ਸਾਲ ਮਾਰਚ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ 350.50 ਰੁਪਏ ਪ੍ਰਤੀ ਯੂਨਿਟ ਅਤੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਸੀ।

ਇਸ ਸਾਲ 1 ਜਨਵਰੀ ਨੂੰ ਵੀ ਕਮਰਸ਼ੀਅਲ ਸਿਲੰਡਰ ‘ਚ 25 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਹੋਇਆ ਸੀ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ 91.50 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਸਨ।

1 ਅਗਸਤ 2022 ਨੂੰ ਵੀ ਸਿਲੰਡਰ ਦੀ ਕੀਮਤ 36 ਰੁਪਏ ਪ੍ਰਤੀ ਯੂਨਿਟ ਘਟੀ ਸੀ। ਦੂਜੇ ਪਾਸੇ 6 ਜੁਲਾਈ ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 8.5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਸੀ।